ਸਕੂਲ ’ਚ ਧਾਰਮਿਕ ਸਮਾਗਮ ਪਹਿਲੀ ਨੂੰ
ਇੱਥੇ ਗੁਰੂ ਤੇਗ ਬਹਾਦਰ ਐਜ਼ੂਕੇਸ਼ਨ ਟੱਰਸਟ ਦਸੂਹਾ ਵੱਲੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਸਬੰਧੀ ਧਾਰਮਿਕ ਸਮਾਗਮ 1 ਨਵੰਬਰ ਨੂੰ ਕਰਵਾਇਆ ਜਾਵੇਗਾ। ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਸਮਾਗਮ ਵਿੱਚ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ, ਜੀਟੀਬੀ ਬੀ ਐੱਡ ਕਾਲਜ,...
Advertisement
ਇੱਥੇ ਗੁਰੂ ਤੇਗ ਬਹਾਦਰ ਐਜ਼ੂਕੇਸ਼ਨ ਟੱਰਸਟ ਦਸੂਹਾ ਵੱਲੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਸਬੰਧੀ ਧਾਰਮਿਕ ਸਮਾਗਮ 1 ਨਵੰਬਰ ਨੂੰ ਕਰਵਾਇਆ ਜਾਵੇਗਾ। ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਸਮਾਗਮ ਵਿੱਚ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ, ਜੀਟੀਬੀ ਬੀ ਐੱਡ ਕਾਲਜ, ਜੀਟੀਬੀ ਸੀਨੀਅਰ ਸੈਕੰਡਰੀ ਸਕੂਲ ਤੇ ਜੀਟੀਬੀ ਪਬਲਿਕ ਸਕੂਲ (ਮਿਡਲ ਵਿੰਗ) ਦੇ ਸਮੂਹ ਵਿਦਿਆਰਥੀ ਅਤੇ ਸਟਾਫ ਮੈਂਬਰਾਂ ਤੋਂ ਇਲਾਵਾ ਸਿੱਖਿਆ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਡਿਗਰੀ ਕਾਲਜ ਕੈਂਪਸ ਵਿੱਚ 1 ਨਵੰਬਰ ਨੂੰ ਸਵੇਰੇ 9.30 ਵਜੇ ਸੁਖਮਨੀ ਸਾਹਿਬ ਪਾਠ ਆਰੰਭ ਹੋਵੇਗਾ ਤੇ 11.30 ਵਜੇ ਰਾਗੀ ਜਥੇ ਸ਼ਬਦ ਕੀਰਤਨ ਗਾਇਨ ਕਰਨਗੇ। ਸੰਗਤ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ।
Advertisement
Advertisement
