ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਣਦੀਪ ਕੌਰ ਦਾ ਸਨਮਾਨ

ਅੰਮ੍ਰਿਤਸਰ: ਅੰਮ੍ਰਿਤਸਰ ਰੋਟਰੀ ਕਲੱਬ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਅੰਮ੍ਰਿਤਸਰ ਦੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਵੱਡ— ਮੁੱਲਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੀ ਇਕਨਾਮਿਕਸ ਵਿਭਾਗ ਦੀ ਪ੍ਰੋਫੈਸਰ...
ਡਾ. ਰਣਦੀਪ ਕੌਰ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ।
Advertisement

ਅੰਮ੍ਰਿਤਸਰ: ਅੰਮ੍ਰਿਤਸਰ ਰੋਟਰੀ ਕਲੱਬ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਅੰਮ੍ਰਿਤਸਰ ਦੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਵੱਡ— ਮੁੱਲਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੀ ਇਕਨਾਮਿਕਸ ਵਿਭਾਗ ਦੀ ਪ੍ਰੋਫੈਸਰ ਡਾ. ਰਣਦੀਪ ਕੌਰ ਨੂੰ ਸਿੱਖਿਆ ਖੇਤਰ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਅਤੇ ਉਨ੍ਹਾਂ ਦੇ 27 ਸਾਲਾਂ ਦੇ ਲੰਬੇ ਅਧਿਆਪਨ ਤਜਰਬੇ ਨੂੰ ਮੁੱਖ ਰੱਖਦਿਆਂ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਵੱਖ-ਵੱਖ ਸੰਸਥਾਵਾਂ ਵੱਲੋਂ ਉਹ ਇਹ ਮਾਣ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਦੇ 32 ਖੋਜ ਪੱਤਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪਰਚਿਆਂ ਵਿੱਚ ਛਪ ਚੁੱਕੇ ਹਨ। ਪੰਜਾਬ ਦੀ ਕਿਸਾਨੀ ’ਤੇ ਡਾ. ਰਣਦੀਪ ਕੌਰ ਦੀ ਰਿਸਰਚ ਦੀ ਵਿਲੱਖਣ ਪ੍ਰਤਿਭਾ ਨੂੰ ਤਸਦੀਕ ਕਰਦਿਆਂ ਮੁੱਖ ਮਹਿਮਾਨ ਐਮਐਲਏ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ । -ਪੱਤਰ ਪ੍ਰੇਰਕ

 

Advertisement

ਪ੍ਰਤੀ ਮਕਾਨ 15 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ

ਸ਼ਾਹਕੋਟ: ਹੜ੍ਹਾਂ ਅਤੇ ਬਾਰਸ਼ਾਂ ਨਾਲ ਬੇਜ਼ਮੀਨੇ ਮਜ਼ਦੂਰਾਂ ਦੇ ਘਰਾਂ ਅਤੇ ਸਮਾਨ ਦੇ ਹੋਏ ਨੁਕਸਾਨ ਦੀ ਸੂਬਾ ਸਰਕਾਰ ਕੋਲੋ ਭਰਪਾਈ ਕਰਵਾਉਣ ਲਈ ਕਾਂਗਰਸ ਪਾਰਟੀ ਨੇ ਇੰਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਹੜ੍ਹਾਂ ਅਤੇ ਮੀਂਹ ਕਾਰਨ ਕਈ ਮਜ਼ਦੂਰਾਂ ਦੇ ਘਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ। ਕਾਂਗਰਸੀ ਆਗੂ ਤਰਲੋਚਨ ਸਿੰਘ ਸੰਘਾ ਨੇ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਪੱਖਪਾਤ ਤੋਂ ਮਜ਼ਦੂਰਾਂ ਦੇ ਡਿੱਗੇ ਮਕਾਨ ਲਈ 15 ਲੱਖ, ਗਾਡਰਾਂ/ਬਾਲਿਆਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਪ੍ਰਤੀ ਮਕਾਨ ਅਤੇ ਟੁੱਟੀਆਂ ਦਿਹਾੜੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਮੁਖਤਿਆਰ ਸਿੰਘ ਹੇਰ, ਹੈਪੀ ਸੰਧੂ, ਹਰਪ੍ਰੀਤ ਪਾਲ ਸਿੰਘ ਡਿੰਪਲ, ਹਰਬੰਸ ਸਿੰਘ, ਅਮਰਜੀਤ ਸਿੰਘ ਮਠਾੜੂ, ਰਾਜਾ ਹੁੰਦਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

 

ਵਾਲੀਬਾਲ ਖਿਡਾਰਨਾਂ ਨੂੰ ਸਾਈਕਲ ਵੰਡੇ

ਅੰਮ੍ਰਿਤਸਰ: ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਮਾਲ ਰੋਡ ਦੇ ਵਾਲੀਬਾਲ ਖਿਡਾਰੀਆਂ ਨੂੰ ਕੌਮਾਂਤਰੀ ਵਾਲੀਬਾਲ ਖਿਡਾਰੀ ਅਤੇ ਪੁਲੀਸ ਇੰਸਪੈਕਟਰ ਜਗਬੀਰ ਸਿੰਘ ਔਲਖ ਵਲੋਂ ਸਾਈਕਲ ਵੰਡੇ ਗਏ। ਮੁੱਖ ਮਹਿਮਾਨ ਜਗਬੀਰ ਸਿੰਘ ਔਲਖ ਦੇ ਨਾਲ-ਨਾਲ ਵਿਸ਼ੇਸ਼ ਮਹਿਮਾਨਾਂ ਵਿੱਚ ਜ਼ਿਲ੍ਹਾ ਖੇਡ ਅਧਿਕਾਰੀ ਸਵਿਤਾ ਕੁਮਾਰੀ, ਡੀਐੱਸਪੀ ਨਿਸ਼ਾਨ ਸਿੰਘ, ਰਾਜਬੀਰ ਸਿੰਘ ਹੁੰਦਲ (ਡਾਇਰੈਕਟਰ ਬੰਡਾਲਾ ਸਕੂਲ) ਨੇ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਮਨਦੀਪ ਕੌਰ ਨੇ ‘ਜੀ ਆਇਆਂ’ ਕਿਹਾ। ਉਨ੍ਹਾਂ ਸਕੂਲ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਰਵਿੰਦਰ ਸਿੰਘ (ਜੇ.ਈ ਰੇਲਵੇ), ਦਲਜੀਤ ਸਿੰਘ (ਫੁਟਬਾਲ ਕੋਚ), ਇੰਦਰਵੀਰ ਸਿੰਘ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ

 

ਟੀਬੀ ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ

ਜਲੰਧਰ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਇਥੇ ਰੈੱਡ ਕਰਾਸ ਭਵਨ ਵਿਖੇ ਟੀ.ਬੀ. ਦੀ ਬਿਮਾਰੀ ਤੋਂ ਪੀੜਤ 327 ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਿਮਾਰੀ ਦਾ ਪਤਾ ਲੱਗਦੇ ਹੀ ਜਲਦ ਤੋਂ ਜਲਦ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੀ.ਬੀ. ਦੇ ਮਰੀਜ਼ਾਂ ਨੂੰ ਹਰ ਮਹੀਨੇ ਮੁਫ਼ਤ ਪੋਸ਼ਣ ਕਿੱਟਾਂ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ, ਜਿਸ ਤਹਿਤ ਅੱਜ 327 ਮਰੀਜ਼ਾਂ ਨੂੰ ਦੋ ਮਹੀਨੇ ਲਈ 654 ਪੋਸ਼ਣ ਕਿੱਟਾਂ ਦੀ ਵੰਡ ਕੀਤੀ ਗਈ ਹੈ। -ਪੱਤਰ ਪ੍ਰੇਰਕ

 

ਭਾਈ ਮਨਜੋਤ ਸਿੰਘ ਤਲਵੰਡੀ ਦਾ ਸਨਮਾਨ

ਟਾਂਡਾ: ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਹੜ੍ਹ ਪੀੜਤਾਂ ਦੀ ਮਦਦ ਦਾ ਮਿਸ਼ਨ ਚਲਾ ਰਹੇ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਅਤੇ ਉਨ੍ਹਾਂ ਦੀ ਟੀਮ ਦਾ ਫੁਲਕਾਰੀ ਪੈਲੇਸ ਵਿਖੇ ਸਮਾਗਮ ਕਰਕੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸੋਨੇ ਦੇ ਤਗਮੇ ਨਾਲ ਨਿਵਾਜਿਆ। ਜਥੇਦਾਰ ਦਵਿੰਦਰ ਸਿੰਘ ਮੂਨਕ ਅਤੇ ਡਾ. ਲਵਪ੍ਰੀਤ ਸਿੰਘ ਪਾਬਲਾ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਪਿਛਲੇ 50 ਦਿਨਾਂ ਤੋਂ ਹੜ੍ਹ ਵਿਚ ਫਸੇ ਲੋਕਾਂ ਦਾ ਆਪਣੇ ਸਾਧਨਾਂ ਅਤੇ ਮੋਟਰ ਬੋਟਾਂ ਨਾਲ ਰੈਸਕਿਊ ਕਰਨ ਅਤੇ ਮਦਦ ਸਮੱਗਰੀ ਪਹੁੰਚਾਉਣ ਦੇ ਮਿਸ਼ਨ ਦੇ ਪਹਿਲੇ ਪੜਾਅ ਦੀ ਸੇਵਾ ਕਰਕੇ ਪਰਤਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। -ਪੱਤਰ ਪ੍ਰੇਰਕ

 

ਪਰਵਾਸੀਆਂ ਖ਼ਿਲਾਫ਼ ਨਫ਼ਰਤੀ ਪ੍ਰਚਾਰ ਦੀ ਨਿਖੇਧੀ

ਤਲਵਾੜਾ: ਇੱਥੇ ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਨੇ ਪਰਵਾਸੀ ਮਜ਼ਦੂਰਾਂ ਖਿਲਾਫ਼ ਵਿੱਢੀ ਨਫ਼ਰਤੀ ਪ੍ਰਚਾਰ ਮੁਹਿੰਮ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਸਾਥੀ ਗਿਆਨ ਸਿੰਘ ਗੁਪਤਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਕਮੇਟੀ ਮੈਂਬਰਾਂ ਨੇ ਬੀਤੇ ਦਿਨੀਂ ਹੁਸ਼ਿਆਰਪੁਰ ’ਚ ਪੰਜ ਸਾਲਾਂ ਮਾਸੂਮ ਬੱਚੇ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਵਹਿਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸਾਥੀ ਕੁੰਦਨ ਲਾਲ, ਸੋਹਣ ਸਿੰਘ, ਬਲਵੰਤ ਨੌਰੰਗਪੁਰ, ਜਸਵੀਰ ਤਲਵਾੜਾ, ਸ਼ਸ਼ੀਕਾਂਤ, ਨਰੇਸ਼ ਮਿੱਡਾ, ਵਰਿੰਦਰ ਵਿੱਕੀ, ਸੱਤ ਪ੍ਰਕਾਸ਼ ਨੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। -ਪੱਤਰ ਪ੍ਰੇਰਕ

 

ਲੈਮਰਿਨ ਟੈੱਕ ’ਵਰਸਿਟੀ ਵਿੱਚ ਖੂਨਦਾਨ ਕੈਂਪ

ਬਲਾਚੌਰ: ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਅਤੇ ਰਿਆਤ ਕਾਲਜ ਆਫ਼ ਲਾਅ ਨੇ ਅਖਿਲ ਭਾਰਤੀ ਤੇਰਾਪੰਥ ਦਾਨ ਮੁਹਿੰਮ ਦੇ ਸਹਿਯੋਗ ਨਾਲ, ਖੂਨਦਾਨ ਅੰਮ੍ਰਿਤ ਮਹਾਉਤਸਵ 2.0 ਦਾ ਕਰਵਾਇੲਆ ਗਿਆ। ਇਸ ਮੌਕੇ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਬੀ. ਐਸ. ਸਤਿਆਲ ਅਤੇ ਰਿਆਤ ਕਾਲਜ ਆਫ਼ ਲਾਅ ਦੀ ਪ੍ਰਿੰਸੀਪਲ ਡਾ. ਮੋਨਿਕਾ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਦਾ ਤਾਲਮੇਲ ਐਨ ਐਸ ਐਸ ਕੋਆਰਡੀਨੇਟਰ ਰਤਨ ਕੌਰ ਅਤੇ ਰਿਆਤ ਕਾਲਜ ਆਫ਼ ਲਾਅ ਦੇ ਪ੍ਰੋਗਰਾਮ ਅਫ਼ਸਰ ਡਾ. ਸੋਹਣੂ ਵੱਲੋਂ ਕੀਤਾ ਗਿਆ ਸੀ। ਕੈਂਪ ਦੌਰਾਨ ਕੁੱਲ 113 ਯੂਨਿਟ ਖੂਨ ਇਕੱਠਾ ਕੀਤਾ ਗਿਆ। ਯੂਨੀਵਰਸਿਟੀ ਦੇ ਚਾਂਸਲਰ ਐਨ ਐਸ ਰਿਆਤ ਅਤੇ ਵਾਈਸ ਚਾਂਸਲਰ ਡਾ. ਏ ਐਸ ਚਾਵਲਾ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। -ਪੱਤਰ ਪ੍ਰੇਰਕ

ਕੀਰਤਨ ਦਰਬਾਰ ਸਮਾਗਮ

ਪਠਾਨਕੋਟ: ਗੁਰਦੁਆਰਾ ਸੰਤ ਆਸ਼ਰਮ ਪਠਾਨਕੋਟ ਵਿਖੇ ਜਸਪਿੰਦਰ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਇਕਬਾਲ ਸਿੰਘ ਸੰਤ ਆਸ਼ਰਮ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਵਿਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲੇ, ਭਾਈ ਗੁਰਨਾਮ ਸਿੰਘ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਸੰਤ ਆਸ਼ਰਮ ਅਤੇ ਭਾਈ ਅਮਨਦੀਪ ਸਿੰਘ ਰਾਜਾ, ਭਾਈ ਜਸਕਰਨਬੀਰ ਸਿੰਘ ਬਾਰਠ ਸਾਹਿਬ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਤੇ ਜਸਬੀਰ ਸਿੰਘ ਬੌਬੀ, ਨਵਤੇਜ ਸਿੰਘ, ਅਮਨਦੀਪ ਸਿੰਘ, ਹਰਦੀਪ ਸਿੰਘ ਰਿੰਪੂ, ਅਮਿਤ, ਜਸਪਾਲ ਸਿੰਘ, ਹਰਦੀਪ ਸਿੰਘ ਟੀਟੀ, ਸਿਮਰਨ, ਸੀ ਏ ਸੁਖਦੀਪ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਇੱਕ ਦਿਨ ਦੇ ਚਾਰੇ ਲਈ ਦੀ ਰਕਮ ਦਾਨ

ਪਠਾਨਕੋਟ: ਭਾਰਤ ਵਿਕਾਸ ਪਰਿਸ਼ਦ, ਪਠਾਨਕੋਟ ਸ਼ਾਖਾ ਵੱਲੋਂ ਪ੍ਰਧਾਨ ਸਮਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਰਕੁਲਰ ਰੋਡ ’ਤੇ ਸਥਿਤ ਗੋਪਾਲਧਾਮ ਗਊਸ਼ਾਲਾ ਵਿੱਚ ਸ਼ਿਰਕਤ ਕੀਤੀ ਅਤੇ ਗਊ ਸੇਵਾ ਸਮਿਤੀ ਦੇ ਪ੍ਰਧਾਨ ਵਿਜੈ ਪਾਸੀ ਨੂੰ ਗਊ ਸੇਵਾ ਲਈ ਇੱਕ ਦਿਨ ਦੇ ਚਾਰੇ ਲਈ ਰਕਮ ਭੇਟ ਕੀਤੀ। ਉਨ੍ਹਾਂ ਗਊਆਂ ਦੀਆਂ ਹੋਰ ਜ਼ਰੂਰਤਾਂ ਵੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਪਰਿਸ਼ਦ ਦੇ ਜਨਰਲ ਸਕੱਤਰ ਰਾਜੇਸ਼ ਸ਼ਰਮਾ, ਪ੍ਰਾਜੈਕਟ ਇੰਚਾਰਜ ਅਵਤਾਰ ਅਬਰੋਲ, ਪ੍ਰੇਮ ਗਰਗ, ਸੁਦੇਸ਼ ਸ਼ਰਮਾ, ਮਨਮੋਹਨ ਕਾਲਾ, ਦਵਿੰਦਰ ਮਰਵਾਹਾ, ਅਰੁਣ ਮਰਵਾਹਾ, ਅਨੂਪ ਮਹਾਜਨ, ਸੰਤੋਸ਼ ਮਹਾਜਨ, ਵਿਪਨ ਮਹਾਜਨ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

 

ਤਰਕਸ਼ੀਲ ਸੁਸਾਇਟੀ ਨੇ ਮਸਲੇ ਵਿਚਾਰੇ

ਸ਼ਾਹਕੋਟ: ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਨੇ ਇਕਾਈ ਮੁਖੀ ਮਨਜੀਤ ਸਿੰਘ ਮਲਸੀਆਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ। ਇਸ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ 5 ਸਾਲ ਦੇ ਬੱਚੇ ਦੇ ਵਹਿਸ਼ੀ ਕਤਲ ਦੀ ਨਿਖੇਧੀ ਕਰਦਿਆਂ ਕਾਤਲ ਨੂੰ ਮਿਸ਼ਾਲੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਪੰਜਾਬ ਦੀਆਂ ਕੁੱਝ ਪੰਚਾਇਤਾਂ ਵੱਲੋਂ ਪਰਵਾਸੀਆਂ ਖ਼ਿਲਾਫ਼ ਪਾਸ ਗੈਰ-ਜਮਹੂਰੀ ਮਤਿਆਂ ਦੀ ਨਿਖੇਧੀ ਕਰਦਿਆਂ ਪੰਜਾਬ ਵਾਸੀਆਂ ਨੂੰ ਭਰਾ ਮਾਰ ਜੰਗ ਤੋਂ ਬਚਣ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਦੌਰਾਨ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਾਹਕੋਟ ਵਿਚ ਮੋਮਬੱਤੀ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਪਾਲ ਬਾਗ਼ਪੁਰੀ, ਗਿਆਨ ਸੈਦਪੁਰੀ, ਡਾ. ਨਗਿੰਦਰ ਬਾਂਸਲ, ਹਰਜਿੰਦਰ ਬਾਗਪੁਰੀ, ਗੁਰਦੇਵ ਸਿੰਘ, ਬਿੱਟੂ ਰੂਪੇਵਾਲੀ, ਡਾ. ਰੇਸ਼ਮ ਸਿੰਘ, ਦੇਸ ਰਾਜ ਜਾਫਰਵਾਲ ਅਤੇ ਦਰਬਾਰਾ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ

ਧਾਰਮਿਕ ਸਮਾਗਮ ਕਰਵਾਇਆ

ਚੇਤਨਪੁਰਾ: ਗੁਰਦੁਆਰਾ ਡੇਰਾ ਸਾਹਿਬ ਨੇੜੇ ਚੇਤਨਪੁਰਾ ਵਿਖੇ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਅਤੇ ਬਾਬਾ ਸਿੰਗਾਰਾ ਸਿੰਘ ਕੰਦੋਵਾਲੀ ਕਾਰ ਸੇਵਾ ਵਾਲਿਆਂ ਦੀ ਯਾਦ ’ਚ ਬਾਬਾ ਪ੍ਰਭਜੀਤ ਸਿੰਘ ਕੰਦੋਵਾਲੀ ਵਾਲਿਆਂ ਦੀ ਰਹਿਨੁਮਾਈ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨਾਂ ਦੌਰਾਨ ਕਥਾਵਾਚਕ ਗਿਆਨੀ ਸੁਖਤੇਜ ਸਿੰਘ ਡਮੇਲੀ ਵਾਲੇ, ਬਾਬਾ ਕੁਲਵਿੰਦਰ ਸਿੰਘ ਦਬੁਰਜੀ ਵਾਲੇ, ਬਾਬਾ ਪ੍ਰਭਜੀਤ ਸਿੰਘ ਕਾਰ ਸੇਵਾ ਵਾਲੇ ਦੇ ਜਥੇ ਨੇ ਗੁਰਮਿਤ ਵਿਚਾਰਾਂ ਕੀਤੀਆਂ। ਇਸ ਮੌਕੇ ਬਾਬਾ ਹਰਭਜਨ ਸਿੰਘ ਕਾਰ ਸੇਵਾ ਵਾਲੇ, ਰਸੀਵਰ ਚਰਨਜੀਤ ਸਿੰਘ, ਮੈਨੇਜਰ ਜਰਮਨਜੀਤ ਸਿੰਘ ਵਛੋਆ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਡਾ. ਮਲਕੀਤ ਸਿੰਘ ਭੱਟੀ, ਸਟੇਜ ਸੈਕਟਰੀ ਬਾਬਾ ਦਲੇਰ ਸਿੰਘ, ਗੁਰਜੀਤ ਸਿੰਘ, ਬਾਬਾ ਬੀਰ ਸਿੰਘ ਕਦੋਵਾਲੀ, ਸਰਪੰਚ ਹਰਪ੍ਰੀਤ ਸਿੰਘ ਕਦੋਵਾਲੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਸਾਰਾਗੜ੍ਹੀ ਸ਼ਹੀਦਾਂ ਦੀ ਬਰਸੀ ਮਨਾਈ

ਚੋਹਲਾ ਸਾਹਿਬ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਥੋਂ ਨਜਦੀਕੀ ਪਿੰਡ ਧੁੰਨ ਢਾਏ ਵਾਲਾ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਰਸੀ ਬੀਤੇ ਦਿਨੀਂ ਮਨਾਈ ਗਈ ਹੈ। ਮੇਜਰ ਜਰਨਲ ਆਰ ਐਸ ਮਨਰਾਸ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਸਾਬਕਾ ਸੈਨਿਕਾਂ ਅਤੇ ਸ਼ਹੀਦ ਨਾਇਕ ਲਾਲ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਮੌਕੇ ਫੌਜ ਦੀ ਟੁਕੜੀ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ। ਇਸ ਮੌਕੇ ਚੇਅਰਮੈਨ ਸੁਬੇਗ ਸਿੰਘ ਧੁੰਨ, ਬਲਰਾਜ ਸਿੰਘ, ਸੁਰਜੀਤ ਸਿੰਘ ਧੁੰਨ, ਹੰਸਾ ਸਿੰਘ, ਜੁਗਰਾਜ ਸਿੰਘ, ਮਨਜਿੰਦਰ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Show comments