ਸ਼੍ਰੋਮਣੀ ਕਮੇਟੀ ਵੱਲੋਂ ਵੰਡੀ ਜਾ ਰਹੀ ਰਾਹਤ ਸਮੱਗਰੀ ’ਤੇ ਸਵਾਲ ਉਠਾਏ
ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿੱਚ ਹੜ੍ਹ ਪੀੜਤਾਂ ਵਾਸਤੇ ਰਾਹਤ ਸਮੱਗਰੀ ਸਬੰਧੀ ਕੀਤੇ ਗਏ ਐਲਾਨ ਤੇ ਅੰਤ੍ਰਿੰਗ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਨ ਨੇ ਹੁਣ ਤੱਕ ਵੰਡੇ ਗਏ ਡੀਜ਼ਲ ਅਤੇ ਬਾਕੀ ਸਾਮਾਨ ਸਬੰਧੀ ਕੀਤੇ ਗਏ ਖਰਚ ਦੀ ਸੂਚੀ ਸ਼੍ਰੋਮਣੀ...
Advertisement
ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿੱਚ ਹੜ੍ਹ ਪੀੜਤਾਂ ਵਾਸਤੇ ਰਾਹਤ ਸਮੱਗਰੀ ਸਬੰਧੀ ਕੀਤੇ ਗਏ ਐਲਾਨ ਤੇ ਅੰਤ੍ਰਿੰਗ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਨ ਨੇ ਹੁਣ ਤੱਕ ਵੰਡੇ ਗਏ ਡੀਜ਼ਲ ਅਤੇ ਬਾਕੀ ਸਾਮਾਨ ਸਬੰਧੀ ਕੀਤੇ ਗਏ ਖਰਚ ਦੀ ਸੂਚੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਮੁਹਈਆ ਕਰਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸ਼੍ਰੋੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਮੈਂਬਰਾਂ ਵੱਲੋਂ ਸਿੱਖ ਸੰਸਥਾ ਖਿਲਾਫ ਕੀਤੇ ਅਜਿਹੇ ਪ੍ਰਚਾਰ ਦਾ ਸਖਤ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਸਿੱਖ ਸੰਸਥਾ ਇੱਕ ਸਾਂਝੀ ਸਿੱਖ ਸੰਸਥਾ ਹੈ ਅਤੇ ਜਮੀਨੀ ਪੱਧਰ ਤੇ ਹੜ੍ਹ ਪੀੜਤਾਂ ਲਈ ਕਾਰਜਸ਼ੀਲ ਹੈ। ਇਸ ਦੇ ਯਤਨਾਂ ਨੂੰ ਸੀਮਤ ਕਰਨ ਦੀ ਸਿਆਸਤ ਦੁਖਦਾਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਸੇਵਾਵਾਂ ਦੇ ਵੇਰਵੇ ਮੌਜੂਦ ਹਨ।
Advertisement
Advertisement