ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਹੱਤਿਆ

ਵੈਨਕੂਵਰ: ਨੇੜਲੇ ਸ਼ਹਿਰ ਕੁਇਟਲਮ ਵਿਚ ਲੰਘੀ ਰਾਤ ਪੰਜਾਬੀ ਨੌਜਵਾਨ ਕਰਨਵੀਰ ਸਿੰਘ ਗਰਚਾ (25) ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ। ਪੁਲੀਸ ਨੇ ਮ੍ਰਿਤਕ ਦੀ ਪਛਾਣ ਜਨਤਕ ਕਰ ਦਿੱਤੀ ਹੈ। ਸਾਰਜੈਂਟ ਟਿਮੋਟੀ ਪਿਰੋਥੀ ਅਨੁਸਾਰ ਜਿਵੇਂ ਹੀ ਪੁਲੀਸ ਨੂੰ ਘਟਨਾ ਬਾਰੇ...
ਕਰਨਵੀਰ ਗਰਚਾ
Advertisement

ਵੈਨਕੂਵਰ: ਨੇੜਲੇ ਸ਼ਹਿਰ ਕੁਇਟਲਮ ਵਿਚ ਲੰਘੀ ਰਾਤ ਪੰਜਾਬੀ ਨੌਜਵਾਨ ਕਰਨਵੀਰ ਸਿੰਘ ਗਰਚਾ (25) ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ। ਪੁਲੀਸ ਨੇ ਮ੍ਰਿਤਕ ਦੀ ਪਛਾਣ ਜਨਤਕ ਕਰ ਦਿੱਤੀ ਹੈ। ਸਾਰਜੈਂਟ ਟਿਮੋਟੀ ਪਿਰੋਥੀ ਅਨੁਸਾਰ ਜਿਵੇਂ ਹੀ ਪੁਲੀਸ ਨੂੰ ਘਟਨਾ ਬਾਰੇ ਸੂਚਨਾ ਮਿਲੀ ਤਾਂ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਕਈ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਇਆ ਨੌਜਵਾਨ ਤੜਫ ਰਿਹਾ ਸੀ। ਐਂਬੂਲੈਂਸ ਟੀਮ ਵਲੋਂ ਉਸ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਹ ਦਮ ਤੋੜ ਗਿਆ। ਪੁਲੀਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਾ ਕਿ ਨਾਰਥ ਰੋਡ ਦੇ ਪੂਰਬ ਵੱਲ ਪੈਂਦੇ ਫੋਸਟਰ ਐਵੇਨਿਊ ’ਤੇ ਇਕ ਅਣਪਛਾਤੀ ਕਾਰ ਉਸ ਨੂੰ ਉਤਾਰ ਕੇ ਗਈ ਤੇ ਕੁਝ ਮਿੰਟਾਂ ਮਗਰੋਂ ਗੋਲੀਆਂ ਚੱਲਣ ਦੀ ਅਾਵਾਜ਼ ਸੁਣਾਈ ਦਿੱਤੀ। ਪੁਲੀਸ ਅਧਿਕਾਰੀ ਅਨੁਸਾਰ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਮੁਲਜ਼ਮਾਂ ਬਾਰੇ ਸੁਰਾਗ ਲੱਗ ਸਕੇ। ਪਿਰੋਥੀ ਅਨੁਸਾਰ ਜਾਂਚ ਪ੍ਰਕਿਰਿਆ ਦੌਰਾਨ ਇਹ ਪਤਾ ਵੀ ਲਾਇਆ ਜਾ ਰਿਹਾ ਹੈ ਕਿ ਹੱਤਿਆ ਦੀ ਇਸ ਘਟਨਾ ਨੂੰ ਕਿਸੇ ਗਰੋਹ ਨੇ ਅੰਜਾਮ ਦਿੱਤਾ ਹੈ ਜਾਂ ਨਿੱਜੀ ਰੰਜਿਸ਼ ਕਾਰਨ ਹੱਤਿਆ ਕੀਤੀ ਗੲੀ ਹੈ।

Advertisement
Advertisement
Tags :
ਹੱਤਿਆਕੈਨੇਡਾਨੌਜਵਾਨਪੰਜਾਬੀਵਿੱਚ