ਪੰਜਾਬ ਸਾਹਿਤਕ ਮੰਚ ਨੇ ਕਵੀ ਦਰਬਾਰ ਕਰਵਾਇਆ
ਪੁਸਤਕ ‘ਪੈਂਤੀ ਅੱਖਰੀ’ ਲੋਕ ਅਰਪਣ
Advertisement
ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਸਤੰਬਰ ਮਹੀਨੇ ਦਾ ਕਵੀ ਦਰਬਾਰ ਵਿਰਸਾ ਵਿਹਾਰ ਭਗਤ ਨਾਮਦੇਵ ਚੌਕ ਜਲੰਧਰ ਵਿਖੇ ਕਰਵਾਇਆ ਗਿਆ। ਇਹ ਕਵੀ ਦਰਬਾਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਸਮਰਪਿਤ ਕੀਤਾ ਗਿਆ। ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਨੇ ਸਵਾਗਤ ਕੀਤਾ ਅਤੇ ਚੇਅਰਮੈਨ ਅਵਤਾਰ ਸਿੰਘ ਬੈਂਸ ਨੇ ਸਭ ਦਾ ਧੰਨਵਾਦ ਕੀਤਾ।
ਕਵੀ ਦਰਬਾਰ ਦੀ ਆਰੰਭਤਾ ਮੰਚ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਗੰਢਵਾਂ ਨੇ ਰਸਮੀ ਤੌਰ ’ਤੇ ਆਪਣੇ ਗੀਤ ਨਾਲ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਅਤੇ ਸਾਹਿਬਾਂ ਜੀਟਨ ਕੌਰ ਨੇ ਬਾਖੂਬੀ ਨਿਭਾਈ। ਇਸ ਸਮੇਂ ਚੰਨੀ ਤਾਕੁਲੀਆ ਦੀ ਪੁਸਤਕ ‘ਪੈਂਤੀ ਅੱਖਰੀ’ ਲੋਕ ਅਰਪਣ ਕੀਤੀ ਗਈ ਅਤੇ ਪੁਸਤਕ ਵਿਚਲੀ ਜਾਣਕਾਰੀ ਕੁਲਵਿੰਦਰ ਸਿੰਘ ਗਾਖਲ ਵੱਲੋਂ ਸਾਂਝੀ ਕੀਤੀ ਗਈ।
Advertisement
ਕਵੀ ਦਰਬਾਰ ’ਚ ਸੰਗਤ ਰਾਮ ਵਾਇਸ ਚੇਅਰਮੈਨ ਵਿਰਸਾ ਵਿਹਾਰ, ਪਰਮਦਾਸ ਹੀਰ, ਗੁਰਦੀਪ ਸਿੰਘ ਉਜਾਲਾ, ਸੁਰਜੀਤ ਕੌਰ, ਮਿੱਤਰ ਮਨਜੀਤ, ਭਗਵੰਤ ਸਿੰਘ, ਵੀਕੇ ਦਿਆਲਪੁਰੀ, ਅਵਤਾਰ ਸਿੰਘ ਖਾਲਸਾ ਅਤੇ ਅਮਰ ਸਿੰਘ ਅਮਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਪੰਜਾਬ ਦੇ ਮੌਜੂਦਾ ਹਾਲਾਤਾਂ ’ਤੇ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ ਵੱਲੋਂ ਗਾਏ ਹੋਏ ਗੀਤ ਨੇ ਸਭ ਨੂੰ ਭਾਵੁਕ ਕਰ ਦਿੱਤਾ। ਸਾਹਿਤਕਾਰਾਂ ਵੱਲੋਂ 12,200 ਰੁਪਏ ਹੜ੍ਹ ਪੀੜਤਾਂ ਲਈ ਇਕੱਠੇ ਕੀਤੇ ਗਏ।
Advertisement