Punjab News: ਹੁਸ਼ਿਆਰਪੁਰ ’ਚ ਦੋ ਅਣਪਛਾਤਿਆਂ ਵੱਲੋਂ ਸਮਾਜ ਸੇਵੀ ਤੇ ਯੂਟਿਊਬਰ ਸੈਮ ਦੇ ਘਰ ’ਤੇ firing
ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਅੱਜ ਤੜਕਸਾਰ ਇੱਥੇ ਮਾਡਲ ਟਾਊਨ ’ਚ ਰਹਿੰਦੇ ਸਮਾਜ ਸੇਵੀ ਅਤੇ ਯੂਟਿਊਬਰ ਸੈਮ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਮੁਤਾਬਕ ਦੱਸਿਆ ਕਿ ਇਹ ਘਟਨਾ ਵੱਡੇ ਤੜਕੇ ਲਗਪਗ ਇੱਕ ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਯੂਟਿਊਬਰ ਸਿਮਰਨ ਸਿੰਕਦ ਉਰਫ਼ ਸੈਮ ਦੇ ਘਰ ਨੇੜੇ ਪਹੁੰਚ ਕੇ ਮੁੱਖ ਗੇਟ ’ਤੇ ਫਾਇਰਿੰਗ ਕੀਤੀ। ਹਾਲਾਂਕਿ ਇਸ ਗੋਲੀਬਾਰੀ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਮਾਡਲ ਟਾਊਨ ਥਾਣੇ ਦੇ ਸਬ-ਇੰਸਪੈਕਟਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਮੌਕੇ ਕਾਰਤੂਸਾਂ ਦੇ ਦੋ ਖੋਲ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸਿਕੰਦ ਨੇ ਸੋਸ਼ਲ ਮੀਡੀਆ ’ਤੇ ਇੱਕ ਧਾਰਮਿਕ ਪੋਸਟ ’ਤੇ ਟਿੱਪਣੀ ਕੀਤੀ ਸੀ ਜਿਸ ਕਾਰਨ ਕਥਿਤ ਤੌਰ ’ਤੇ ਕੈਨੇਡਾ ਵਿੱਚ ਰਹਿੰਦੇ ਪਾਕਿਸਤਾਨੀ ਗੈਂਗਸਟਰ ਸਹਿਯਾਦ ਭੱਟੀ Mohammad Sehyad Bhatti ਅਤੇ ਹੁਸ਼ਿਆਰਪੁਰ ਦੇ ਦਲਬੀਰ ਸਿੰਘ ਦੇ ਨਾਲ ਆਨਲਾਈਨ ਬਹਿਸ ਹੋਈ ਸੀ।
ਸਿਕੰਦ ਨੇ ਦਾਅਵਾ ਕੀਤਾ ਕਿ ਭੱਟੀ ਨੇ ਉਸ ਨੂੰ ਉਸ ਦੇ ਘਰ ’ਤੇ ਗਰਨੇਡ ਨਾਲ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਇਸ ਮਗਰੋਂ ਯੂਟਿਊਬਰ ਨੂੰ ਪੁਲੀਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।
ਪੁਲੀਸ ਨੇ ਕਿਹਾ ਕਿ ਇਸ ਸਬੰਧ ’ਚ Bharatiya Nyaya Sanhita ਅਤੇ Arms Act ਦੀਆਂ ਸਬੰਧਤ ਧਾਰਾਵਾਂ ਤਹਿਤ ਮਾਡਲ ਟਾਊਨ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।- ਪੀਟੀਆਈ