ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਭੂਆ ਦਾ ਪੁੱਤ ਹੀ ਨਿਕਲਿਆ ਆਰੀਅਨ ਦਾ ਕਾਤਲ, ਪੁਲੀਸ ਵੱਲੋਂ ਮੁਲਜ਼ਮ ਗ੍ਰਿਫ਼ਤਾਰ

ਜੰਗ ਬਹਾਦੁਰ ਸੇਖੋਂ ਗੜ੍ਹਸ਼ੰਕਰ, 20 ਜੂਨ ਤਹਿਸੀਲ ਗੜ੍ਹਸ਼ੰਕਰ ਦੇ ਨੀਮ ਪਹਾੜੀ ਇਲਾਕੇ ਦੇ ਪਿੰਡ ਸੀਹਵਾਂ ਦੇ ਵਸਨੀਕ ਨੌਜਵਾਨ ਆਰੀਅਨ (20) ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿਚ ਪੁਲੀਸ ਨੇ ਆਰੀਅਨ ਦਾ ਭੂਆ ਦਾ ਪੁੱਤ ਨਵੀਨ ਕੁਮਾਰ ਨੂੰ ਗ੍ਰਿਫ਼ਤਾਰ...
Advertisement

ਜੰਗ ਬਹਾਦੁਰ ਸੇਖੋਂ

ਗੜ੍ਹਸ਼ੰਕਰ, 20 ਜੂਨ

Advertisement

ਤਹਿਸੀਲ ਗੜ੍ਹਸ਼ੰਕਰ ਦੇ ਨੀਮ ਪਹਾੜੀ ਇਲਾਕੇ ਦੇ ਪਿੰਡ ਸੀਹਵਾਂ ਦੇ ਵਸਨੀਕ ਨੌਜਵਾਨ ਆਰੀਅਨ (20) ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿਚ ਪੁਲੀਸ ਨੇ ਆਰੀਅਨ ਦਾ ਭੂਆ ਦਾ ਪੁੱਤ ਨਵੀਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਨਵੀਨ ਨੇ ਹੀ ਆਪਣੇ ਮਾਤੇ ਦੇ ਪੁੱਤ ਆਰੀਅਨ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕੀਤਾ ਸੀ।

ਇਸ ਘਟਨਾ ਨੂੰ ਅੰਜਾਮ ਦੇਣ ਪਿੱਤੋਂ ਨਵੀਨ ਨੇ ਅਣਪਛਾਤੇ ਹਮਲਾਵਰਾਂ ਦੇ ਹਮਲੇ ਦੀ ਝੂਠੀ ਕਹਾਣੀ ਘੜੀ ਸੀ। ਗੜ੍ਹਸ਼ੰਕਰ ਪੁਲੀਸ ਅਨੁਸਾਰ ਮੁਲਜ਼ਮ ਨਵੀਨ ਨੂੰ ਗ੍ਰਿਫਤਾਰ ਕਰਨ ਉਪਰੰਤ ਉਸ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Advertisement