ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਹਾਕੀ ਲੀਗ: ਤਾਮਿਲਨਾਡੂ, ਸਾਈ ਸੋਨੀਪਤ, ਰਾਊਂਡ ਗਲਾਸ ਤੇ ਸੁਰਜੀਤ ਅਕੈਡਮੀ ਵੱਲੋਂ ਜਿੱਤਾਂ ਦਰਜ

ਰਾਊਂਡ ਗਲਾਸ ਅਤੇ ਹਾਕੀ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਜਾ ਰਹੀ ਪੰਜਾਬ ਹਾਕੀ ਲੀਗ 2025 ਦੇ ਦੂਜੇ ਪੜਾਅ ਦੇ ਪਹਿਲੇ ਦਿਨ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਲੀਗ ਦੇ ਚਾਰ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਐੱਸਡੀਏਟੀ ਤਾਮਿਲਨਾਡੂ ਨੇ ਗੁਮਹੇਰਾ...
Advertisement
ਰਾਊਂਡ ਗਲਾਸ ਅਤੇ ਹਾਕੀ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਜਾ ਰਹੀ ਪੰਜਾਬ ਹਾਕੀ ਲੀਗ 2025 ਦੇ ਦੂਜੇ ਪੜਾਅ ਦੇ ਪਹਿਲੇ ਦਿਨ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਲੀਗ ਦੇ ਚਾਰ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਐੱਸਡੀਏਟੀ ਤਾਮਿਲਨਾਡੂ ਨੇ ਗੁਮਹੇਰਾ ਹਾਕੀ ਅਕੈਡਮੀ ਨੂੰ 3-1 ਨਾਲ ਹਰਾਇਆ। ਤਾਮਿਲਨਾਡੂ ਦੇ ਕੇ ਗੌਂਥਮ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਦੂਜੇ ਮੈਚ ਵਿੱਚ ਸਾਈ ਸੋਨੀਪਤ ਨੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੂੰ 4-2 ਨਾਲ ਹਰਾਇਆ ਜਦਕਿ ਜਮਸ਼ੇਦਪੁਰ ਵੱਲੋਂ ਪ੍ਰੇਮ ਚੰਦ ਅਤੇ ਆਸ਼ੀਸ਼ ਤਨੀ ਪੂਰਤੀ ਨੇ ਗੋਲ ਕੀਤੇ। ਸਾਈ ਦੇ ਹਰਪਾਲ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ।

ਤੀਜੇ ਮੈਚ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਨੇ ਨਾਮਧਾਰੀ ਅਕੈਡਮੀ ਨੂੰ 2-1 ਨਾਲ ਹਰਾਇਆ। ਰਾਊਂਡ ਗਲਾਸ ਦੇ ਅਰਸ਼ਦੀਪ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਚੌਥੇ ਮੈਚ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਐੱਸਜੀਪੀਸੀ ਹਾਕੀ ਅਕੈਡਮੀ ਅੰਮ੍ਰਿਤਸਰ ਨੂੰ 2-1 ਨਾਲ ਹਰਾਇਆ। ਸੁਰਜੀਤ ਅਕੈਡਮੀ ਦੇ ਮਨਮੀਤ ਸਿੰਘ ਰਾਏ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ।

Advertisement

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਸੁਰਿੰਦਰ ਸਿੰਘ ਭਾਪਾ, ਦਵਿੰਦਰ ਸਿੰਘ, ਸੰਦੀਪ ਕੁਮਾਰ, ਬਲਬੀਰ ਸਿੰਘ ਰੰਧਾਵਾ, ਦਰਜੀਤ ਸਿੰਘ ਆਈਆਰਐਸ (ਕਸਟਮਜ਼), ਉਲੰਪੀਅਨ ਗੁਰਜੀਤ ਕੌਰ ਨੇ ਟੀਮਾਂ ਨਾਲ ਜਾਣ ਪਛਾਣ ਕਤਿੀ। ਇਸ ਮੌਕੇ ਤੇ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਵਤਾਰ ਸਿੰਘ, ਅਸ਼ਫਾਕ ਉਲਾ ਖਾਨ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਅੰਤਰਰਾਸ਼ਟਰੀ ਅੰਪਾਇਰ, ਗੁਰਮੀਤ ਸਿੰਘ, ਹਰਿੰਦਰ ਸਿੰਘ ਸੰਘਾ, ਵਰਿੰਦਰ ਪ੍ਰੀਤ ਸਿੰਘ ਤੇ ਪਰਮਿੰਦਰ ਕੌਰ ਹਾਜ਼ਰ ਸਨ।

Advertisement
Show comments