ਪੰਜਾਬ ਹਾਕੀ ਲੀਗ: ਰਾਊਂਡ ਗਲਾਸ ਅਕੈਡਮੀ, ਸੁਰਜੀਤ ਅਕੈਡਮੀ, ਸਾਈ ਸੋਨੀਪਤ ਤੇ ਐਸਜੀਪੀਸੀ ਅਕੈਡਮੀ ਜੇਤੂ
ਰਾਊਂਡ ਗਲਾਸ ਅਕੈਡਮੀ, ਸੁਰਜੀਤ ਅਕੈਡਮੀ, ਸਾਈ ਸੋਨੀਪਤ ਤੇ ਐੱਸਜੀਪੀਸੀ ਅਕੈਡਮੀ ਵੱਲੋਂ ਆਪਣੇ ਆਪਣੇ ਲੀਗ ਮੈਚ ਜਿੱਤ ਕੇ ਤਿੰਨ-ਤਿੰਨ ਅੰਕ ਹਾਸਲ ਕਰ ਲਏ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਪੰਜਾਬ ਅਤੇ ਰਾਊਂਡ ਗਲਾਸ ਸਪੋਰਟਸ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਜਾ...
Advertisement
ਰਾਊਂਡ ਗਲਾਸ ਅਕੈਡਮੀ, ਸੁਰਜੀਤ ਅਕੈਡਮੀ, ਸਾਈ ਸੋਨੀਪਤ ਤੇ ਐੱਸਜੀਪੀਸੀ ਅਕੈਡਮੀ ਵੱਲੋਂ ਆਪਣੇ ਆਪਣੇ ਲੀਗ ਮੈਚ ਜਿੱਤ ਕੇ ਤਿੰਨ-ਤਿੰਨ ਅੰਕ ਹਾਸਲ ਕਰ ਲਏ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਪੰਜਾਬ ਅਤੇ ਰਾਊਂਡ ਗਲਾਸ ਸਪੋਰਟਸ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਜਾ ਰਹੀ ਪੰਜਾਬ ਹਾਕੀ ਲੀਗ 2025 ਦੇ ਦੂਜੇ ਦੌਰ ਦੇ 6ਵੇਂ ਦਿਨ ਕੁਲ ਚਾਰ ਲੀਗ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਰਾਊਂਡ ਗਲਾਸ ਅਕੈਡਮੀ ਨੇ ਐੱਸਡੀਏਟੀ ਤਾਮਿਲਨਾਡੂ ਨੂੰ 5-2 ਨਾਲ ਹਰਾਇਆ। ਰਾਊਂਡ ਗਲਾਸ ਦੇ ਅਨੁਰਾਗ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਦੂਜੇ ਮੈਚ ਵਿੱਚ ਐੱਸਜੀਪੀਸੀ ਅਕੈਡਮੀ ਨੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੂੰ 5-4 ਨਾਲ ਹਰਾਇਆ। ਐੱਸਜੀਪੀਸੀ ਦੇ ਕਰਨਦੀਪ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਤੀਜੇ ਮੈਚ ਵਿੱਚ ਸੁਰਜੀਤ ਹਾਕੀ ਅਕੈਡਮੀ ਨੇ ਗੁਮਹੇਰਾ ਅਕੈਡਮੀ ਨੂੰ 5-1 ਨਾਲ ਹਰਾਇਆ। ਸੁਰਜੀਤ ਅਕੈਡਮੀ ਦੇ ਮਨਜੋਤ ਸਿਮਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਚੌਥੇ ਮੈਚ ਵਿੱਚ ਸਾਈ ਸੋਨੀਪਤ ਨੇ ਨਾਮਧਾਰੀ ਅਕੈਡਮੀ ਨੂੰ 6-2 ਨਾਲ ਹਰਾਇਆ। ਸੋਨੀਪਤ ਦੇ ਪੰਕਜ਼ ਸ਼ਰਮਾ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਇਕਬਾਲ ਸਿਮਘ ਸ਼ੰਧੂ, ਉਲੰਪੀਅਨ ਦਵਿੰਦਰ ਸਿੰਘ ਗਰਚਾ, ਉਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਜਰਮਨਪ੍ਰੀਤ ਸਿੰਘ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਨ ਕੋਹਲੀ, ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਸ਼ਫਾਕ ਉਲਾ ਖਾਨ, ਓਲੰਪੀਅਨ ਸੰਜੀਵ ਕੁਮਾਰ, ਕੁਲਜੀਤ ਸਿੰਘ, ਸਿਮਰਨਜੀਤ ਸਿੰਘ, ਅਵਤਾਰ ਸਿੰਘ, ਦਵਿੰਦਰ ਪਾਲ ਸਿੰਘ, ਬਲਜਿੰਦਰ ਸਿੰਘ ਤੇ ਧਰਮਪਾਲ ਸਿੰਘ ਵਿਸ਼ੇਸ਼ ਤੌਰ ਹਾਜ਼ਰ ਸਨ।
Advertisement
Advertisement