ਪੰਜਾਬ ਹੜ੍ਹ: ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ’ਚ ਗਾਰ ਅਤੇ ਰੇਤਾ ਕੱਢਣ ਦਾ ਕੰਮ ਸ਼ੁਰੂ
ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਨਾਲ ਵੱਡੇ ਪੱਧਰ ‘ਤੇ ਫਸਲਾਂ ਤਬਾਹ ਹੋ ਗਈਆਂ ਸਨ। ਖੇਤਾਂ ਵਿੱਚ ਰੇਤਾ ਤੇ ਗਾਰ ਚੜ੍ਹ ਗਈ ਸੀ। ਇੰਨ੍ਹਾਂ ਖੇਤਾਂ ਨੂੰ ਮੁੜ ਵਾਹੀਯੋਗ ਬਣਾਉਣ ਲਈ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਾਰ ਸੇਵਾ ਚੱਲ ਰਹੀ ਹੈ। 25 ਤੋਂ ਟਰੈਕਟਰ ਇਸ ਵੇਲੇ ਖੇਤਾਂ ਵਿੱਚ ਇਸ ਕੰਮ ਲਈ ਚੱਲ ਰਹੇ ਹਨ।
ਵੱਡੀ ਗਿਣਤੀ ਵਿੱਚ ਨੌਜਵਾਨ ਟਰੈਕਟਰ ਚਲਾ ਰਹੇ ਹਨ ਅਤੇ ਵੱਖ-ਵੱਖ ਥਾਵਾਂ ਤੋਂ ਆ ਕੇ ਕਿਸਾਨਾਂ ਦੀ ਮੱਦਦ ਕਰ ਰਹੇ ਹਨ।
ਇੰਨ੍ਹਾਂ ਵਿੱਚ 10 ਟਰੈਕਟਰ ਨਾਭਾ ਨੇੜਲੇ ਪਿੰਡ ਰਾਮਗੜ੍ਹ ਤੋਂ ਆਏ ਹੋਏ ਹਨ। ਚਾਰ ਟਰੈਕਟਰ ਰਹੀਮਪੁਰ ਜਲੰਧਰ ਤੋਂ ਅਤੇ ਚਾਰ ਟਰੈਕਟਰ ਜਸਵੀਰ ਸਿੰਘ ਨਾਂਅ ਦਾ ਨੌਜਵਾਨ ਲੈਕੇ ਆਇਆ ਹੋਇਆ ਹੈ। ਬਾਕੀ ਟਰੈਕਟਰ ਆਲੇ-ਦੁਆਲੇ ਪਿੰਡਾਂ ਦੇ ਹਨ।
ਬੀਤੇ ਕੱਲ੍ਹ ਇੰਨ੍ਹਾਂ ਨੌਜਵਾਨਾਂ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਸਾਰਾ ਦਿਨ ਲਾਇਆ ਸੀ। ਅੱਜ ਖੇਤਾਂ ਵਿੱਚੋਂ ਗਾਰ ਅਤੇ ਰੇਤਾ ਕੱਢਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਗਿਆ। ਖੇਤਾਂ ਵਿੱਚੋਂ ਕੱਢੀ ਜਾ ਰਹੀ ਰੇਤਾ ਨਾਲ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ