ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਨਤਕ ਜਥੇਬੰਦੀਆਂ ਫਿਲੌਰ ਦੇ ਸਿਵਲ ਹਸਪਤਾਲ ਨੂੰ ਭੇਟ ਕਰਨਗੀਆਂ ‘ਤਾਲੇ’

ਸਰਬਜੀਤ ਗਿੱਲ ਫਿਲੌਰ, 12 ਅਗਸਤ ਸਿਵਲ ਹਸਪਤਾਲ ਨੂੰ ਬਚਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸਿਵਲ ਹਸਪਤਾਲ ਫਿਲੌਰ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੁੱਖ ਮੰਤਰੀ, ਸਿਹਤ ਮੰਤਰੀ, ਡਾਇਰੈਕਟਰ ਸਿਹਤ ਵਿਭਾਗ ਤੇ ਸਿਵਲ ਸਰਜਨ ਨੂੰ ਐੱਸਡੀਐੱਮ ਫਿਲੌਰ ਰਾਹੀਂ ਮੰਗ...
ਐੱਸਡੀਐੱਮ ਫਿਲੌਰ ਨੂੰ ਮੰਗ ਪੱਤਰ ਦਿੰਦੇ ਹੋਏ ਆਗੂ।
Advertisement

ਸਰਬਜੀਤ ਗਿੱਲ

ਫਿਲੌਰ, 12 ਅਗਸਤ

Advertisement

ਸਿਵਲ ਹਸਪਤਾਲ ਨੂੰ ਬਚਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸਿਵਲ ਹਸਪਤਾਲ ਫਿਲੌਰ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੁੱਖ ਮੰਤਰੀ, ਸਿਹਤ ਮੰਤਰੀ, ਡਾਇਰੈਕਟਰ ਸਿਹਤ ਵਿਭਾਗ ਤੇ ਸਿਵਲ ਸਰਜਨ ਨੂੰ ਐੱਸਡੀਐੱਮ ਫਿਲੌਰ ਰਾਹੀਂ ਮੰਗ ਪੱਤਰ ਭੇਜਿਆ। ਇਸ ਕਮੇਟੀ ਵਿੱਚ ਜਿਨ੍ਹਾਂ ’ਚ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਔਰਤ ਮੁਕਤੀ ਮੋਰਚਾ, ਅੰਬੇਡਕਰ ਸਭਾਵਾਂ, ਸਮਾਜ ਸੇਵੀ ਜਥੇਬੰਦੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਸ਼ਾਮਲ ਸਨ।

ਮੰਗ ਪੱਤਰ ਤੋਂ ਪਹਿਲਾਂ ਹੋਏ ਵਿਸ਼ਾਲ ਇਕੱਠ ਦੀ ਅਗਵਾਈ ਕਾਮਰੇਡ ਜਰਨੈਲ ਫਿਲੌਰ, ਦੀਪਕ ਰਸੂਲਪੁਰੀ, ਪਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਸਰਬਜੀਤ ਸਿੰਘ ਸਰਪੰਚ ਭੱਟੀਆ, ਜਸਵੰਤ ਅੱਟੀ, ਵਿਸ਼ਾਲ ਖਹਿਰਾ ਤੇ ਜਤਿਨ ਕੁਮਾਰ ਨੇ ਕੀਤੀ। ਆਗੂਆਂ ਨੇ ਕਿਹਾ ਕਿ ਜੇ ਇੱਕ ਮਹੀਨੇ ’ਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਫਿਲੌਰ ਪ੍ਰਸ਼ਾਸਨ ਨੂੰ ਸਤੰਬਰ ’ਚ ਤਾਲ਼ੇ ਭੇਟ ਕੀਤੇ ਜਾਣਗੇ ਕਿਉਂਕਿ ਡਾਕਟਰਾਂ ਤੇ ਹੋਰ ਅਮਲੇ ਬਿਨਾਂ ਹਸਪਤਾਲ ਖੁੱਲ੍ਹੇ ਰੱਖਣ ਦਾ ਵੀ ਕੋਈ ਫਾਇਦਾ ਨਹੀਂ।

ਆਗੂਆਂ ਨੇ ਕਿਹਾ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ 1 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਫਿਲੌਰ ਵਿੱਚ ਤਹਿਸੀਲ ਪੱਧਰੀ ਵਿਸ਼ਾਲ ਜਨਤਕ ਪ੍ਰਦਰਸ਼ਨ ਤੇ ਮਾਰਚ ਕੀਤਾ ਜਾਵੇਗਾ, ਜਿਸ ਦੀ ਤਿਆਰੀ ਲਈ 50 ਦਿਨ 50 ਪਿੰਡ, 50 ਮੀਟਿੰਗਾਂ ਦਾ ਨਾਅਰਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਤਹਿਸੀਲ ਫਿਲੌਰ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ 80 ਪ੍ਰਤੀਸ਼ਤ ਅਸਾਮੀਆਂ ਖਾਲੀ ਹਨ, ਜਿਸ ਨਾਲ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਨੇ ਨਾਮ ਹੇਠ ਸਿਰਫ਼ ਧੋਖਾ ਮਿਲਦਾ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਦਿਹਾਤੀ ਮਜ਼ਦੂਰ ਸਭਾ ਦੇ ਸਕੱਤਰ ਪਰਮਜੀਤ ਰੰਧਾਵਾ, ਸਰਪੰਚ ਰਾਮ ਲੁਭਾਇਆ, ਸਰਪੰਚ ਸੁਰਿੰਦਰ ਸਿੰਘ, ਕੁਲਜੀਤ ਫਿਲੌਰ, ਡਾ. ਸਰਬਜੀਤ ਮੁਠੱਡਾ, ਰਾਜਵਿੰਦਰ ਮੁਠੱਡਾ, ਸਾਬਕਾ ਕੌਂਸਲਰ ਅਤੇ ਔਰਤ ਮੁਕਤੀ ਮੋਰਚਾ ਦੇ ਆਗੂ ਸੁਨੀਤਾ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਅਰਸਪ੍ਰੀਤ ਗੁਰੂ, ਸਰਪੰਚ ਕਾਂਤੀ ਮੋਹਣ, ਤਰਜਿੰਦਰ ਸਿੰਘ ਧਾਲੀਵਾਲ, ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਮਾ. ਕਰਨੈਲ ਫਿਲੌਰ ਆਦਿ ਸਮੇਤ ਕਈ ਹੋਰ ਪਿੰਡਾਂ ਦੇ ਸਰਪੰਚ ਵੀ ਹਾਜ਼ਰ ਸਨ। ਧਰਨੇ ਦੇ ਆਖਰ ’ਚ ਐੱਸਡੀਐੱਮ ਨੂੰ ਮੰਗ ਪੱਤਰ ਦੇਣ ਵੇਲੇ ਉਨ੍ਹਾਂ ਦੀ ਹਾਜ਼ਰੀ ’ਚ ਮੰਗ ਪੱਤਰ ਪੜ੍ਹ ਕੇ ਸੁਣਾਇਆ ਗਿਆ।

Advertisement