ਪਾਵਰਕੌਮ ਦੇ ਸਰਕਲ ਦਫ਼ਤਰ ਅੱਗੇ ਧਰਨਾ ਭਲਕੇ
ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ’ਚ ਲਾਮਬੰਦੀ
Advertisement
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਟਰਾਸਕੋ ਸ਼ਹਿਰੀ ਮੰਡਲ ਨਕੋਦਰ-ਸ਼ਾਹਕੋਟ ਅਤੇ ਸਬ ਅਰਬਨ ਮੰਡਲ ਨਕੋਦਰ ਨੇ ਮੀਟਿੰਗ ਕਰਕੇ ਮੰਗਾਂ ਸਬੰਧੀ 6 ਅਕਤੂਬਰ ਨੂੰ ਸਰਕਲ ਕਪੂਰਥਲਾ ਦੇ ਦਫ਼ਤਰ ਅੱਗੇ ਦਰਨਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਜਸਵੰਤ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਪੈੈਨਸ਼ਨਰਾਂ ਦੀਆਂ ਮੰਗਾਂ ਉੱਪਰ ਗੌਰ ਨਾ ਕਰਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕਰਦੀ ਆ ਰਹੀ ਹੈ। ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਇੱਕ ਵੀ ਮੰਗ ਨੂੰ ਸਵੀਕਾਰ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਐੱਸਈ ਅਤੇ ਸੁਪਰਡੈਂਟ ਪੈਨਸ਼ਨਰਾਂ ਦੇ ਬਿੱਲਾਂ ਉੱਪਰ ਬੇਲੋੜੇ ਇਤਰਾਜ਼ ਲਾ ਕੇ ਪੈਨਸ਼ਨਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਕਰਕੇ ਹੀ ਉਨ੍ਹਾਂ ਨੇ ਪੈਨਸ਼ਨਰਾਂ ਦੀਆਂ ਦਫਤਰੀ ਮੰਗਾਂ ਅਤੇ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਮੰਨਵਾਉਣ ਲਈ 6 ਅਕਤੂਬਰ ਨੂੰ ਸਰਕਲ ਕੂਪਰਥਲਾ ਦੇ ਦਫ਼ਤਰ ਦੇ ਸਾਹਮਣੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿਚ ਹਰਭਜਨ ਸਿੰਘ, ਸੰਤੋਖ ਸਿੰਘ ਨਾਹਰ, ਮੋਹਨ ਲਾਲ, ਫੁੰਮਣ ਸਿੰਘ, ਦਰਸ਼ਨ ਸਿੰਘ ਡੱਲਾ, ਨਿਰਮਲ ਸਿੰਘ ਚੰਦੀ, ਅਮਰ ਸਿੰਘ, ਜਗਜੀਤ ਸਿੰਘ, ਨਿਰਮਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਸੋਢੀ ਹਾਜ਼ਰ ਸਨ।
Advertisement
Advertisement