ਐੱਸ ਪੀ ਦੇ ਭਰੋਸੇ ਮਗਰੋਂ ਧਰਨਾ ਰੱਦ
ਪਿੰਡ ਭੁੱਲਾਰਾਈ ਵਿੱਚ ਦੋ ਧੜਿਆਂ ਦੀ ਹੋਈ ਲੜਾਈ ਦੌਰਾਨ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਦੀ ਦਸਤਾਰ ਦੀ ਹੋਈ ਕਥਿਤ ਬੇਅਦਬੀ ਦੇ ਮਾਮਲੇ ’ਚ ਜਦੋਂ ਅੱਜ ਸਿੱਖ ਜਥੇਬੰਦੀਆਂ ਦੇ ਆਗੂ ਐੱਸ ਪੀ ਦਫ਼ਤਰ ਅੱਗੇ ਧਰਨਾ ਲਗਾਉਣ ਲਈ ਇਕੱਠੇ...
Advertisement
ਪਿੰਡ ਭੁੱਲਾਰਾਈ ਵਿੱਚ ਦੋ ਧੜਿਆਂ ਦੀ ਹੋਈ ਲੜਾਈ ਦੌਰਾਨ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਦੀ ਦਸਤਾਰ ਦੀ ਹੋਈ ਕਥਿਤ ਬੇਅਦਬੀ ਦੇ ਮਾਮਲੇ ’ਚ ਜਦੋਂ ਅੱਜ ਸਿੱਖ ਜਥੇਬੰਦੀਆਂ ਦੇ ਆਗੂ ਐੱਸ ਪੀ ਦਫ਼ਤਰ ਅੱਗੇ ਧਰਨਾ ਲਗਾਉਣ ਲਈ ਇਕੱਠੇ ਹੋਏ ਤਾਂ ਐੱਸ ਪੀ ਮਾਧਵੀ ਸ਼ਰਮਾ ਦੇ ਭਰੋਸੇ ਮਗਰੋਂ ਧਰਨਾ ਮੌਕੇ ’ਤੇ ਰੱਦ ਕਰ ਦਿੱਤਾ ਗਿਆ।
ਆਗੂਆਂ ਦੀ ਮੰਗ ਸੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਾ 295-ਏ (299 ਬੀ ਐੱਨ ਐੱਸ) ਲਗਾਈ ਜਾਵੇ ਅਤੇ ਪੁਲੀਸ ਵਲੋਂ ਉਨ੍ਹਾਂ ਨੂੰ ਧਾਰਾ ਲਗਾਉਣ ਦਾ ਭਰੋਸਾ ਦੇ ਦਿੱਤਾ ਗਿਆ। ਸੰਪਰਕ ਕਰਨ ’ਤੇ ਕੇਸ ਵਿੱਚ ਧਾਰਾ 299 ਲਗਾਏ ਜਾਣ ਦੀ ਪੁਸ਼ਟੀ ਐੱਸ ਪੀ ਮਾਧਵੀ ਸ਼ਰਮਾ ਨੇ ਕੀਤੀ ਹੈ।
Advertisement
Advertisement
