ਐੱਨ ਐੱਚ ਐੱਮ ਮੁਲਾਜ਼ਮਾਂ ਵੱਲੋਂ ਮੁਜ਼ਾਹਰਾ
ਸਿਵਲ ਹਸਪਤਾਲ ਫਗਵਾੜਾ ਦੇ ਸਮੂਹ ਐਨ ਐਚ ਐਮ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ ਕਾਰਨ ਸਰਕਾਰ ਪ੍ਰਤੀ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਡਾ. ਅੰਕੁਸ਼ ਅਗਰਵਾਲ ਨੇ ਦੱਸਿਆ ਕਿ ਜੁਲਾਈ ਤੋਂ ਤਨਖਾਹ ਦਾ ਇੱਕ ਵੀ ਪੈਸਾ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ...
Advertisement
ਸਿਵਲ ਹਸਪਤਾਲ ਫਗਵਾੜਾ ਦੇ ਸਮੂਹ ਐਨ ਐਚ ਐਮ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ ਕਾਰਨ ਸਰਕਾਰ ਪ੍ਰਤੀ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਡਾ. ਅੰਕੁਸ਼ ਅਗਰਵਾਲ ਨੇ ਦੱਸਿਆ ਕਿ ਜੁਲਾਈ ਤੋਂ ਤਨਖਾਹ ਦਾ ਇੱਕ ਵੀ ਪੈਸਾ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਹੋਇਆ ਹੈ ਜਦਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਇਹ ਤਨਖਾਹਾਂ ਮਿਲ ਚੁੱਕੀਆਂ ਹਨ। ਕਰਮਚਾਰੀਆਂ ਨੇ ਸਿਵਲ ਸਰਜਨ ਕਪੂਰਥਲਾ ਤੋਂ ਮੰਗ ਕੀਤੀ ਕਿ ਜਲਦ ਬਕਾਇਆ ਤਨਖਾਹਾਂ ਮੁਲਾਜ਼ਮਾਂ ਦੇ ਖਾਤੇ ’ਚ ਪਾਈਆਂ ਜਾਣ ਤੇ ਦੇਰੀ ਲਈ ਜ਼ਿੰਮੇਵਾਰ ਸਬੰਧਤ ਸਟਾਫ਼ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰਾਜੇਸ਼ ਕੁਮਾਰ, ਵਰਿੰਦਰ ਕੁਮਾਰ, ਆਤਮਾ ਰਾਮ, ਦਲਵੀਰ ਕੌਰ, ਊਸ਼ਾ, ਮੋਨਿਕਾ, ਏਕਤਾ, ਸੋਨਾ , ਅਨੀਤਾ, ਕੁਲਦੀਪ, ਜਗਦੀਪ ਕੁਮਾਰ, ਮਮਤਾ, ਮੀਨਾ, ਜੋਤੀ, ਜੋਗਰਾਜ, ਪ੍ਰਿਤੀ, ਹਰਵਿੰਦਰ, ਡਾ. ਸੋਨੀਆ ਤੇ ਰੋਹਨ ਹਾਜ਼ਰ ਸਨ।
Advertisement
Advertisement