ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਲੰਧਰ ’ਚ ਰੇਲਵੇ ਕਰਾਸਿੰਗ ਬੰਦ ਕਰਨ ਦਾ ਵਿਰੋਧ

ਦੁਕਾਨਦਾਰਾਂ ਨੂੰ ਕਾਰੋਬਾਰ ਠੱਪ ਹੋਣ ਦਾ ਖ਼ਦਸ਼ਾ
ਜਲੰਧਰ ਵਿੱਚ ਬੰਦ ਪਈ ਰੇਲਵੇ ਕਰਾਸਿੰਗ ਉਤੋਂ ਦੀ ਲੰਘਦਾ ਹੋਇਆ ਰਾਹਗੀਰ। -ਫੋਟੋ: ਸਰਬਜੀਤ ਸਿੰਘ
Advertisement

ਹਤਿੰਦਰ ਮਹਿਤਾ

ਜਲੰਧਰ, 18 ਮਈ

Advertisement

ਪੰਜਾਬ ਐਵੇਨਿਊ, ਅਰਬਨ ਅਸਟੇਟ ਫੇਜ਼-I ਦੇ 150 ਤੋਂ ਵੱਧ ਦੁਕਾਨਦਾਰਾਂ ਅਤੇ ਵਸਨੀਕਾਂ ਨੇ ਸੀ ਅੱਠ ਰੇਲਵੇ ਕਰਾਸਿੰਗ ਨੂੰ ਬੰਦ ਕਰਨ ’ਤੇ ਰੇਲਵੇ ਅਧਿਕਾਰੀਆਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਨਵੇਂ ਸੁਬਾਣਾ ਰੇਲਵੇ ਅੰਡਰਬ੍ਰਿਜ ਦੇ ਖੁੱਲ੍ਹਣ ਤੋਂ ਬਾਅਦ 25 ਅਪਰੈਲ ਨੂੰ ਕਰਾਸਿੰਗ ਬੰਦ ਕਰ ਦਿੱਤੀ ਗਈ ਸੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਕਾਰੋਬਾਰਾਂ ਅਤੇ ਰੋਜ਼ਾਨਾ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਇਹ ਸੀ8 ਰੇਲਵੇ ਕਰਾਸਿੰਗ ਮਿੱਠਾਪੁਰ ਨੂੰ ਜਲੰਧਰ ਕੈਂਟ ਰੋਡ ਨਾਲ ਜੋੜਨ ਵਾਲੀ ਇੱਕ ਮਹੱਤਵਪੂਰਨ ਸੜਕ ਵਜੋਂ ਕੰਮ ਕਰਦੀ ਸੀ। ਇੱਕ ਸਦੀ ਤੋਂ ਵੱਧ ਮਹੱਤਵ ਵਾਲਾ ਇਹ ਰਸਤਾ ਕਦੇ ਪੰਜਾਬ ਐਵੇਨਿਊ ਦੇ ਨਾਲ ਦੁਕਾਨਾਂ ’ਤੇ ਆਉਣ ਵਾਲੇ ਗਾਹਕਾਂ ਕਾਰਨ ਵਿਅਸਤ ਰਹਿੰਦਾ ਸੀ।

ਦੁਕਾਨਦਾਰਾਂ ਨੇ ਰੇਲਵੇ ਅਧਿਕਾਰੀਆਂ ’ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਈਆਂ ਨੇ ਆਪਣੇ ਕਾਰੋਬਾਰਾਂ ਕਾਇਮ ਰੱਖਣ ਲਈ ਕਰਜ਼ੇ ਲਏ ਹੋਏ ਹਨ। ਇੱਕ ਦੁਕਾਨਦਾਰ ਨੇ ਕਿਹਾ ਕਿ ਇਸ ਕਰਾਸਿੰਗ ਰਾਹੀਂ ਮਿੱਠਾਪੁਰ ਕੈਂਟ ਰੋਡ ਤੋਂ ਲਗਾਤਾਰ ਗਾਹਕਾਂ ਦੀ ਆਵਾਜਾਈ ਰਹਿੰਦੀ ਸੀ। ਹੁਣ ਇਹ ਸੜਕ ਬੰਦ ਹੋਣ ਕਾਰਨ ਬਹੁਤੇ ਕਾਰੋਬਾਰ ਬੰਦ ਹੋ ਜਾਣਗੇ। ਉਸ ਨੇ ਕਿਹਾ ਕਿ ਉਹ ਗਾਹਕਾਂ ਤੋਂ ਬਿਨਾਂ ਆਪਣੇ ਕਰਜ਼ੇ ਕਿਵੇਂ ਮੋੜਨਗੇ?

ਦੁਕਾਨਦਾਰਾਂ ਨੇ ਅੰਡਰਬ੍ਰਿਜ ਦੇ ਡਿਜ਼ਾਈਨ ਸਬੰਧੀ ਸੁਰੱਖਿਆ ਅਤੇ ਪਹੁੰਚਯੋਗਤਾ ਸਬੰਧੀ ਚਿੰਤਾਵਾਂ ਉਠਾਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਉੱਚਾਈ ਦੇ ਢਲਾਣ ਅਤੇ ਇੰਜਨੀਅਰਿੰਗ ਖਾਮੀਆਂ ਹਨ।

ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਕਿਹਾ ਕਿ ਉਹ ਪ੍ਰਦਰਸ਼ਨ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਰੇਲਵੇ ਅਧਿਕਾਰੀ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਨਹੀਂ ਕਰਦੇ। ਉਨ੍ਹਾਂ ਨੇ ਮੰਗ ਕੀਤੀ ਕਿ ਜਾਂ ਤਾਂ ਸੀ8 ਰੇਲਵੇ ਕਰਾਸਿੰਗ ਨੂੰ ਦੁਬਾਰਾ ਖੋਲ੍ਹਿਆ ਜਾਵੇ ਜਾਂ ਅੰਡਰਬ੍ਰਿਜ ਵਿੱਚ ਫੌਰੀ ਸੁਧਾਰ ਕੀਤਾ ਜਾਵੇ ਤਾਂ ਜੋ ਗਾਹਕਾਂ, ਵਾਹਨਾਂ, ਪੈਦਲ ਯਾਤਰੀਆਂ ਅਤੇ ਫੇਰੀਆਂ ਵਾਲਿਆਂ ਲਈ ਸੁਰੱਖਿਅਤ ਸਹੂਲਤ ਯਕੀਨੀ ਬਣਾਈ ਜਾ ਸਕੇ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਰੇਲਵੇ ਅਧਿਕਾਰੀਆਂ ਨਾਲ ਸਰਗਰਮੀ ਨਾਲ ਜੁੜ ਰਹੇ ਹਨ, ਜਦੋਂ ਤੱਕ ਰੇਲਵੇ ਅੰਡਰਬ੍ਰਿਜ ਵਿੱਚ ਜ਼ਰੂਰੀ ਸੁਧਾਰ ਨਹੀਂ ਹੋ ਜਾਂਦੇ, ਸੀ7 ਅਤੇ ਸੀ8 ਦੋਵਾਂ ਕਰਾਸਿੰਗਾਂ ਨੂੰ ਦੁਬਾਰਾ ਖੋਲ੍ਹਣ ਲਈ ਦਬਾਅ ਪਾ ਰਹੇ ਹਨ।

Advertisement