ਤਿੰਨ ਤਸਕਰਾਂ ਦੀ ਜਾਇਦਾਦ ਜ਼ਬਤ
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰੀ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਤਿੰਨ ਨਸ਼ਾ ਤਸਕਰਾਂ ਦੀ ਚੱਲ ਅਤੇ ਅਚੱਲ ਜਾਇਦਾਤ ਨੂੰ ਜ਼ਬਤ ਕੀਤਾ ਹੈ। ਜਾਇਦਾਦ...
Advertisement
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰੀ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਤਿੰਨ ਨਸ਼ਾ ਤਸਕਰਾਂ ਦੀ ਚੱਲ ਅਤੇ ਅਚੱਲ ਜਾਇਦਾਤ ਨੂੰ ਜ਼ਬਤ ਕੀਤਾ ਹੈ। ਜਾਇਦਾਦ ਦੀ ਕੁੱਲ ਕੀਮਤ 36,05,427 ਰੁਪਏ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਨਿਤਿਨ ਸ਼ਰਮਾ ਵਾਸੀ ਬਚਿੰਤ ਨਗਰ ਪਿੰਡ ਰੇੜੂ ਪਠਾਨਕੋਟ ਚੌਕ ਜਲੰਧਰ, ਅਜੇ ਕੁਮਾਰ ਵਾਸੀ ਤਿਲਕ ਨਗਰ ਨੇੜੇ ਨਾਖਾ ਵਾਲਾ ਬਾਗ ਜਲੰਧਰ ਅਤੇ ਅਮਿਤ ਵਰਮਾ ਉਰਫ ਸਨੀ ਵਾਸੀ ਸਤਨਾਮ ਨਗਰ ਜਲੰਧਰ ਤੋਂ ਪੁਲੀਸ ਨੇ 2,23,000 ਨਸ਼ੇ ਦੀਆ ਗੋਲੀਆਂ ਬਰਾਮਦ ਕੀਤੀਆਂ ਸਨ, ਜਿਸ ਸਬੰਧੀ ਕੇਸ ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ-1 ਜਲੰਧਰ ਵਿੱਚ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਮੁਲਜ਼ਮਾਂ ਨੇ ਨਸ਼ਿਆਂ ਦੀ ਕਮਾਈ ਨਾਲ ਜਾਇਦਾਤ ਤੇ ਵਾਹਨ ਖ਼ਰੀਦੇ ਸਨ ਜਿਸ ਨੂੰ ਜ਼ਬਤ ਕੀਤਾ ਗਿਆ ਹੈ।
Advertisement
Advertisement
