ਮਸਲੇ ਹੱਲ ਨਾ ਹੋਣ ’ਤੇ ਪ੍ਰੋਫੈਸਰਾਂ ’ਚ ਰੋਸ
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ’ਤੇ ਅੱਜ ਇਥੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪ੍ਰੋਫੈਸਰਾਂ ਵੱਲੋਂ ਆਪਣਾ ਕੰਮ ਕਾਜ ਠੱਪ ਕਰਕੇ ਦੋ ਪੀਰੀਅਡਾਂ ਦੀ ਹੜਤਾਲ ਕਰਦਿਆਂ ਕਾਲਜ ਗੇਟ ’ਤੇ ਰੋਸ ਰੈਲੀ ਕੀਤੀ ਅਤੇ ਮੰਗਾਂ ਨੂੰ ਲੈ ਕੇ ਪੰਜਾਬ...
Advertisement
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ’ਤੇ ਅੱਜ ਇਥੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪ੍ਰੋਫੈਸਰਾਂ ਵੱਲੋਂ ਆਪਣਾ ਕੰਮ ਕਾਜ ਠੱਪ ਕਰਕੇ ਦੋ ਪੀਰੀਅਡਾਂ ਦੀ ਹੜਤਾਲ ਕਰਦਿਆਂ ਕਾਲਜ ਗੇਟ ’ਤੇ ਰੋਸ ਰੈਲੀ ਕੀਤੀ ਅਤੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਰੈਲੀ ਦੀ ਅਗਵਾਈ ਯੂਨੀਅਨ ਦੇ ਸਥਾਨਕ ਯੂਨਿਟ ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਅਤੇ ਸਕੱਤਰ ਪ੍ਰੋਫੈਸਰ ਕੌਸਲ ਕੁਮਾਰ, ਵਿੱਤ ਸਕੱਤਰ ਪ੍ਰੋਫੈਸਰ ਰਾਕੇਸ ਕੁਮਾਰ ਨੇ ਕੀਤੀ। ਇਸ ਮੌਕੇ ਯੂਨਿਟ ਪ੍ਰਧਾਨ ਡਾ. ਗੁਰਦੀਪ ਸਿੰਘ ਤੇ ਸਾਥੀ ਪ੍ਰੋਫੈਸਰਾਂ ਨੇ ਮੰਗ ਕੀਤੀ ਕਿ ਏਡਿਡ ਕਾਲਜਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਵਿੱਤੀ ਗਰਾਂਟ ਬਿਨਾਂ ਦੇਰੀ ਦਿੱਤੀ ਜਾਵੇ, ਵਿੱਤੀ ਗ੍ਰਾਂਟ 75 ਤੋਂ 95% ਕੀਤੀ ਜਾਵੇ, ਕਾਲਜਾਂ ਵਿੱਚ ਗਰਾਂਟ-ਇਨ-ਏਡ ਖਾਲੀ ਅਸਾਮੀਆਂ ’ਤੇ ਨਵੀਂ ਭਰਤੀ ਕੀਤੀ ਜਾਵੇ, ਕੇਂਦਰ ਦੇ ਮੁਲਾਜ਼ਮਾਂ ਅਨੁਸਾਰ ਡੀ.ਏ. ਜਾਰੀ ਕੀਤਾ ਜਾਵੇ।
Advertisement
Advertisement