ਪ੍ਰਾਇਮਰੀ ਖੇਡਾਂ: ਕਬੱਡੀ ਮੁਕਾਬਲੇ ’ਚ ਹੁਸ਼ਿਆਰਪੁਰ-2 ਦੇ ਖਿਡਾਰੀ ਜੇਤੂ ਰਹੇ
ਇੱਥੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਲੜਕਿਆਂ ਦੇ ਕਬੱਡੀ ਮੁਕਾਬਲਿਆਂ ਵਿੱਚੋਂ ਹੁਸ਼ਿਆਰਪੁਰ 2-ਏ ਨੇ ਖਿਡਾਰੀਆਂ ਨੇ ਤਲਵਾੜਾ ਦੇ ਖਿਡਾਰੀਆਂ ਨੇ ਜਿੱਤ ਪ੍ਰਾਪਤ ਕਰ ਲਈ। ਅੱਜ ਸ਼ੁਰੂ ਹੋਏ ਦੌਰਾਨ ਰੱਸਾਕਸ਼ੀ ਮੁਕਾਬਲਿਆਂ ਦਾ ਉਦਘਾਟਨ ਸਮਾਜ ਸੇਵੀ ਮਨੋਜ ਸ਼ਰਮਾ ਅਤੇ ਡਾਕਟਰ...
Advertisement
ਇੱਥੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਲੜਕਿਆਂ ਦੇ ਕਬੱਡੀ ਮੁਕਾਬਲਿਆਂ ਵਿੱਚੋਂ ਹੁਸ਼ਿਆਰਪੁਰ 2-ਏ ਨੇ ਖਿਡਾਰੀਆਂ ਨੇ ਤਲਵਾੜਾ ਦੇ ਖਿਡਾਰੀਆਂ ਨੇ ਜਿੱਤ ਪ੍ਰਾਪਤ ਕਰ ਲਈ। ਅੱਜ ਸ਼ੁਰੂ ਹੋਏ ਦੌਰਾਨ ਰੱਸਾਕਸ਼ੀ ਮੁਕਾਬਲਿਆਂ ਦਾ ਉਦਘਾਟਨ ਸਮਾਜ ਸੇਵੀ ਮਨੋਜ ਸ਼ਰਮਾ ਅਤੇ ਡਾਕਟਰ ਪੰਕਜ ਸ਼ਰਮਾ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰ ਬੱਚਾ ਇੱਥੇ ਜਿੱਤਣ ਲਈ ਆਇਆ ਹੈ, ਪਰ ਜਿਸਦੀ ਮਿਹਨਤ ਵੱਧ ਹੋਵੇਗੀ, ਕਾਮਯਾਬੀ ਉਸਦੇ ਕਦਮ ਚੂਮੇਗੀ ਕਿਉਂਕਿ ਕਾਮਯਾਬੀ ਦਾ ਇਕੋ ਰਾਹ ਮਿਹਨਤ ਹੈ ਅਤੇ ਇਸਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਇਸ ਦੌਰਾਨ ਹੋਏ ਲੜਕਿਆਂ ਦੇ ਕਬੱਡੀ ਮੁਕਾਬਲਿਆਂ ਦੌਰਾਨ ਹੁਸ਼ਿਆਰਪੁਰ 2ਏ ਦੇ ਖਿਡਾਰੀਆਂ ਨੇ ਤਲਵਾੜਾ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕਰ ਲਈ। ਟਾਂਡਾ 2 ਅਤੇ ਕਮਾਹੀ ਦੇਵੀ ਦਰਮਿਆਨ ਹੋਏ ਮੁਕਾਬਲਿਆਂ ਵਿੱਚੋਂ ਟਾਂਡਾ-2 ਦੇ ਖਿਡਾਰੀ ਜੇਤੂ ਰਹੇ। ਟਾਂਡਾ-1 ਅਤੇ ਮਾਹਿਲਪੁਰ-1 ਦਰਮਿਆਨ ਮੁਕਾਬਲਿਆਂ ਵਿੱਚੋਂ ਟਾਡਾ-1 ਜੇਤੂ ਰਿਹਾ। ਭੂੰਗਾ-2 ਖਿਡਾਰੀਆਂ ਨੇ ਹਾਜੀਪੁਰ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਜਦੋਂ ਕਿ ਭੂੰਗਾ-1 ਦੀ ਟੀਮ ਅਤੇ ਹੁਸ਼ਿਆਰਪੁਰ 1 ਏ ਦਰਮਿਆਨ ਹੋਏ ਮੁਕਾਬਲੇ ਵਿੱਚੋਂ ਭੁੰਗਾ -1 ਦੀ ਟੀਮ ਜੇਤੂ ਰਹੀ ਅਤੇ ਮੁਕੇਰੀਆਂ-2 ਨੇ ਗੜ੍ਹਸ਼ੰਕਰ-1 ਦਰਮਿਆਨ ਹੋਏ ਮੁਕਾਬਲੇ ਵਿੱਚੋਂ ਮੁਕੇਰੀਆਂ ਦੇ ਖਿਡਾਰੀ ਜੇਤੂ ਰਹੇ।
Advertisement
Advertisement
