ਫਰਵਾਲਾ-ਕੰਦੋਲਾ ਖੁਰਦ ’ਚ ਪ੍ਰਾਇਮਰੀ ਖੇਡਾਂ ਸ਼ੁਰੂ
ਸਰਕਾਰੀ ਪ੍ਰਾਇਮਰੀ ਸਕੂਲ ਫਰਵਾਲਾ-ਕੰਦੋਲਾ ਖੁਰਦ ਵਿੱਚ ਬਾਬਾ ਬਸਾਊ ਭਲਾਈ ਸਟੇਡੀਅਮ ਵਿੱਚ ਬਲਾਕ ਪੱਧਰੀ ਖੇਡਾਂ ਸ਼ੁਰੂ ਹੋ ਗਈਆਂ ਹਨ। ਖੇਡਾਂ ਦਾ ਉਦਘਾਟਨ ਪਿੰਡ ਫਰਵਾਲਾ ਦੇ ਸਰਪੰਚ ਮੰਗਤ ਰਾਮ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਚਮਨ ਲਾਲ ਨੇ ਸਾਂਝੇ ਤੌਰ ’ਤੇ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਫਰਵਾਲਾ ਕੰਦੋਲਾ ਖੁਰਦ ਦੇ ਸੈਂਟਰ ਹੈੱਡ ਟੀਚਰ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਲੜਕਿਆਂ ਲਈ ਖੇਡਾਂ ਕਰਵਾਈਆਂ ਗਈਆਂ। ਇਸ ਵਿੱਚ ਲੰਬੀ ਛਾਲ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋ-ਖੋ, ਰੱਸਾਕਸ਼ੀ, ਸ਼ਤਰੰਜ, ਕਰਾਟੇ, ਬੈਡਮਿੰਟਨ ਆਦਿ ਮੁਕਾਬਲੇ ਸ਼ਾਮਲ ਹਨ। ਪ੍ਰਬੰਧਕ ਕਮੇਟੀ ਵੱਲੋਂ ਖੇਡਾਂ ਪਾਰਦਰਸ਼ੀ ਅਤੇ ਸ਼ਾਨਦਾਰ ਢੰਗ ਨਾਲ ਕਰਵਾਈਆਂ ਗਈਆਂ। ਸੀ ਐੱਚ ਟੀ ਅਨੁਰਾਗ ਸੰਧੀਰ, ਮਨੀਸ਼ ਮੋਹਨ, ਮੱਖਣ ਲਾਲ, ਸੁਖਵਿੰਦਰ, ਰਾਜੇਸ਼ ਕੁਮਾਰ ਜੋਸ਼ੀ, ਸ਼ਿਵ ਕੁਮਾਰ, ਦਲਵੀਰ ਰਾਮ, ਮਨਜੀਤ ਕੌਰ, ਕ੍ਰਿਸ਼ਨ ਕੁਮਾਰ, ਪਲਵਿੰਦਰ ਸਿੰਘ, ਮਨਜੀਤ ਕੌਰ, ਜਸਵੀਰ ਕੌਰ, ਰਵਿੰਦਰਜੀਤ ਕੌਰ, ਸਵਿਤਾ ਪੁਰੀ, ਪਵਨ ਕੁਮਾਰ, ਵਿਜੇ ਰਾਏ, ਸੰਦੀਪ ਸਿੰਘ, ਲਾਲਾ ਕੁਮਾਰੀ, ਗੁਰਿੰਦਰ ਸਿੰਘ, ਅਮਰਜੀਤ ਸਿੰਘ, ਰਵਿੰਦਰ ਕੌਰ, ਰੂਪ ਲਾਲ, ਕਮਲੇਸ਼, ਸ਼ੈਲੀ, ਦਵਿੰਦਰ ਕੁਮਾਰ, ਰਵਿੰਦਰ ਸ਼ਰਮਾ, ਪਲਵਿੰਦਰ ਕੌਰ, ਵਿਪਨ ਕਾਲੜਾ, ਪ੍ਰਦੀਪ ਕੌਰ, ਹਰਪ੍ਰੀਤ ਕੌਰ, ਪ੍ਰਸ਼ੋਤਮ ਲਾਲ ਆਦਿ ਅਧਿਆਪਕਾਂ ਤੇ ਫਰਵਾਲਾ ਅਤੇ ਕੰਦੋਲਾ ਦੀਆਂ ਪੰਚਾਇਤਾਂ ਨੇ ਸਹਿਯੋਗ ਦਿੱਤਾ।