ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀਆਰ 131 ਝੋਨਾ ਬੀਜਣ ਵਾਲੇ ਕਿਸਾਨ ਫ਼ਸਲ ਵਾਹੁਣ ਲਈ ਮਜਬੂਰ

ਮੁਕੇਰੀਆਂ, ਹਾਜੀਪੁਰ ਤੇ ਤਲਵਾੜਾ ਬਲਾਕ ਦਾ 500 ਏਕੜ ਰਕਬਾ ਬਿਮਾਰੀ ਦੀ ਮਾਰ ਹੇਠ
ਪਿੰਡ ਨੰਗਲ ਦੇ ਕਿਸਾਨ ਝੋਨੇ ਦੀ ਪੀ ਆਰ 131 ਕਿਸਮ ਨੂੰ ਪਈ ਬਿਮਾਰੀ ਬਾਰੇ ਦੱਸਦੇ ਹੋਏ।
Advertisement

ਪੰਜਾਬ ਸਰਕਾਰ ਅਤੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਅਤੇ ਸਿਫਾਰਸ਼ੀ ਝੋਨੇ ਦੀ ਕਿਸਮ ਪੀ ਆਰ 131 ਕਿਸਮ ਨੂੰ ਪਈ ਬਿਮਾਰੀ ਨੇ ਨੇੜਲੇ ਪਿੰਡ ਨੰਗਲ, ਬਰੋਟਾ, ਗੇਰਾ ਅਤੇ ਰੈਲੀ ਵਿੱਚ ਹੀ ਕਰੀਬ 150 ਏਕੜ ਤੋਂ ਵੱਧ ਰਕਬਾ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਦੋਂ ਕਿ ਜਿਲ੍ਹੇ ਦੇ ਮੁਕੇਰੀਆਂ, ਹਾਜੀਪੁਰ ਤੇ ਤਲਵਾੜਾ ਬਲਾਕ ਅੰਦਰ ਇਹ ਰਕਬਾ 500 ਏਕੜ ਤੋਂ ਵੀ ਵੱਧ ਦੱਸਿਆ ਜਾ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਦੀਸ਼ ਸਿੰਘ ਰਾਜਾ ਨੇ ਦੱਸਿਆ ਕਿ ਪੀ ਆਰ 131 ਨੂੰ ਪਈ ਮਧਰੇਪਨ ਅਤੇ ਮਿੰਜਰ ਦੀ ਬਿਮਾਰੀ ਨੇ ਕਿਸਾਨ ਵਿੱਤੀ ਤੌਰ ’ਤੇ ਤਬਾਹ ਕਰ ਸੁੱਟੇ ਹਨ। ਉਨ੍ਹਾਂ ਦੱਸਿਆ ਕਿ ਪੀ ਆਰ 131 ਯੂਨੀਵਰਸਿਟੀ ਦੀ ਪ੍ਰਮਾਣਿਤ ਕਿਸਮ ਸੀ ਅਤੇ ਸਰਕਾਰ ਵਲੋਂ ਇਸ ਦੀ ਵੱਧ ਬੀਜਾਈ ਲਈ ਜ਼ੋਰਦਾਰ ਪ੍ਰਚਾਰ ਕੀਤਾ ਗਿਆ ਸੀ, ਪਰ ਹੁਣ ਕੋਈ ਵੀ ਖੇਤੀ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਇਨ੍ਹਾਂ ਕਿਸਾਨਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੈ। ਪਿੰਡ ਰੈਲੀ ਦੇ ਕਿਸਾਨ ਰੋਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ 10 ਏਕੜ ਰਕਬੇ, ਦਰਸ਼ਨ ਸਿੰਘ ਨੇ 6 ਏਕੜ, ਸ਼ਮਸ਼ੇਰ ਸਿੰਘ ਨੇ 7 ਏਕੜ, ਸਰਵਣ ਸਿੰਘ ਨੇ 6 ਏਕੜ, ਅਰੁਣ ਕੁਮਾਰ ਨੇ 3 ਏਕੜ ਅਤੇ ਪਿੰਡ ਦੇ ਕਰੀਬ ਦੇ ਦਰਜ਼ਨ ਕਿਸਾਨਾਂ ਦਾ 50 ਏਕੜ ਤੋਂ ਵੱਧ ਰਕਬੇ ਵਿੱਚ ਸਰਕਾਰ ਵਲੋਂ ਪ੍ਰਮਾਣਿਤ 131 ਕਿਸਮ ਦੀ ਬੀਜਾਈ ਕੀਤੀ ਸੀ। ਪਿੰਡ ਗੇਰਾ ਦੇ ਮਾਸਟਰ ਯੋਧ ਸਿੰਘ ਨੇ ਵੀ 3 ਏਕੜ ਰਕਬੇ ’ਚ ਇਹ ਕਿਸਮ ਬੀਜੀ ਸੀ।

Advertisement

ਨੰਗਲ ਬਿਹਾਲਾਂ ਦੇ ਮਨੋਹਰ ਸਿੰਘ ਨੇ 7 ਏਕੜ, ਦਿਆਲ ਸਿੰਘ ਨੇ 5 ਏਕੜ, ਪ੍ਰਤਾਪ ਸਿੰਘ ਨੇ 6 ਏਕੜ, ਯੋਧ ਸਿੰਘ ਨੇ 8 ਏਕੜ, ਸ਼ਾਮ ਦੇਵ ਨੇ 3 ਏਕੜ, ਬਾਸਦੇਵ ਨੇ 3 ਏਕੜ, ਗੁਰਨਾਮ ਸਿੰਘ ਨੇ 8 ਏਕੜ, ਜੋਗਿਦਰ ਸਿੰਘ ਨੇ 4 ਏਕੜ ਸਮੇਤ ਪਿੰਡ ਦੇ ਕਰੀਬ 2 ਦਰਜ਼ਨ ਕਿਸਾਨਾਂ ਨੇ ਆਪਣੇ ਰਕਬੇ ਅੰਦਰ ਇਸ ਕਿਸਮ ਦੀ ਬੀਜਾਈ ਕੀਤੀ ਸੀ। ਉਨ੍ਹਾਂ ਇਸਦਾ ਬੀਜ਼ ਵੀ ਸਰਕਾਰ ਵਲੋਂ ਪ੍ਰਮਾਣਿਤ ਦੁਕਾਨਾਂ ਅਤੇ ਖੋਜ਼ ਕੇਂਦਰਾਂ ਤੋਂ ਲਿਆਂਦਾ ਸੀ। ਉਹ ਪਹਿਲਾਂ ਹੀ ਹੜ੍ਹਾ ਦੀ ਮਾਰ ਕਾਰਨ ਵਿੱਤੀ ਮਾਰ ਝੱਲ ਰਹੇ ਹਨ, ਪਰ ਝੋਨੇ ਦੀ ਤਬਾਹ ਹੋਈ ਫਸਲ ਨੇ ਉਨਾਂ ਨੂੰ ਭਾਰੀ ਨੁਕਸਾਨ ਪੁਜਾਇਆ ਹੈ। ਪ੍ਰਤੀ ਏਕੜ ਝੋਨੇ ਉੱਤੇ ਉਹ 20 ਹਜ਼ਾਰ ਖਾਦ, ਕੀਟਨਾਸ਼ਕ ਦਵਾਈਆਂ ਅਤੇ ਡੀਜ਼ਲ ਆਦਿ ਦਾ ਖਰਚਾ ਕਰ ਚੁੱਕੇ ਹਨ, ਪਰ ਫਸਲ ਤਬਾਹ ਹੋਣ ਕਾਰਨ ਉਨ੍ਹਾਂ ਨੂੰ ਫਸਲ ਵਾਹੁਣੀ ਪੈ ਰਹੀ ਹੈ।

 

ਨੁਕਸਾਨੇ ਰਕਬੇ ਬਾਰੇ ਸਪਸ਼ਟ ਜਾਣਕਾਰੀ ਨਹੀਂ: ਖੇਤੀਬਾੜੀ ਅਧਿਕਾਰੀ

ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਦੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਪੀ ਆਰ 131 ਕਿਸਮ ਨੂੰ ਮਧਰੇਪਨ ਦੀ ਬਿਮਾਰੀ ਪੈਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਪਰ ਨੁਕਸਾਨੇ ਰਕਬੇ ਦੀ ਸਪੱਸ਼ਟ ਜਾਣਕਾਰੀ ਨਹੀਂ ਹੈ। ਸਰਕਾਰ ਵਲੋਂ ਬਿਮਾਰੀ ਕਾਰਨ ਨੁਕਸਾਨੇ ਝੋਨੇ ਦੇ ਰਕਬੇ ਦੇ ਸਰਵੇ ਬਾਰੇ ਕੋਈ ਹਦਾਇਤਾਂ ਨਹੀਂ ਮਿਲੀਆਂ ਅਤੇ ਨਾ ਹੀ ਕਿਸਾਨਾ ਨੇ ਨੁਕਸਾਨੇ ਰਕਬੇ ਦੀ ਕੋਈ ਜਾਣਕਾਰੀ ਦਿੱਤੀ ਹੈ।

Advertisement
Show comments