ਅੱਠ ਉੱਪ ਮੁੱਖ ਇੰਜਨੀਅਰਾਂ ਨੂੰ ਸੰਭਾਲੇ ਬਿਜਲੀ ਘਰ
ਜ਼ਿਲ੍ਹੇ ਅੰਦਰ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਾਵਰਕੌਮ ਨੂੰ ਬਿਜਲੀ ਘਰਾਂ ਦਾ ਪ੍ਰਬੰਧ ਸੰਭਾਲਣ ਲਈ ਸਰਕਲ ਅੰਦਰ ਹੀ 8 ਮੰਡਲ ਅਧਿਕਾਰੀਆਂ ਨੂੰ ਤਾਇਨਾਤ ਕਰਨਾ ਪੈ ਗਿਆ ਹੈ। ਸਮੂਹਿਕ ਛੁੱਟੀ ਦੌਰਾਨ ਜੂਨੀਅਰ ਇੰਜਨੀਅਰਾਂ ਦੀ ਜਥੇਬੰਦੀ ਜੇਈ ਕੌਂਸਲ ਵੱਲੋਂ ਕੀਤੇ ਵਰਕ ਟੂ...
Advertisement
ਜ਼ਿਲ੍ਹੇ ਅੰਦਰ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਾਵਰਕੌਮ ਨੂੰ ਬਿਜਲੀ ਘਰਾਂ ਦਾ ਪ੍ਰਬੰਧ ਸੰਭਾਲਣ ਲਈ ਸਰਕਲ ਅੰਦਰ ਹੀ 8 ਮੰਡਲ ਅਧਿਕਾਰੀਆਂ ਨੂੰ ਤਾਇਨਾਤ ਕਰਨਾ ਪੈ ਗਿਆ ਹੈ। ਸਮੂਹਿਕ ਛੁੱਟੀ ਦੌਰਾਨ ਜੂਨੀਅਰ ਇੰਜਨੀਅਰਾਂ ਦੀ ਜਥੇਬੰਦੀ ਜੇਈ ਕੌਂਸਲ ਵੱਲੋਂ ਕੀਤੇ ਵਰਕ ਟੂ ਰੂਲ ਦੇ ਐਲਾਨ ਮਗਰੋਂ ਰਾਤ ਨੂੰ ਲੋਕਾਂ ਦੀ ਬਿਜਲੀ ਸਪਲਾਈ ਮਿਲਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਲ ਦਫ਼ਤਰ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਮੁੱਚੇ ਸਰਕਲ ਦੇ 899 ਕਾਮਿਆਂ ਵਿੱਚੋਂ 535 ਬਿਜਲੀ ਕਾਮੇ ਹੜਤਾਲ ’ਤੇ ਚਲੇ ਗਏ ਹਨ ਅਤੇ 15 ਮੁਲਾਜ਼ਮ ਛੁੱਟੀ ਉੱਤੇ ਚੱਲ ਰਹੇ ਹਨ। ਸਰਕਲ ਅੰਦਰ ਕਰੀਬ 60 ਫੀਸਦੀ ਕਾਮਿਆਂ ਨੇ ਹੜਤਾਲ ਕੀਤੀ ਹੈ। ਪੀਐੱਸਈਬੀ ਜੁਆਇੰਟ ਫੋਰਮ ਦੇ ਸੂਬਾ ਵਿੱਤ ਸਕੱਤਰ ਇੰਜੀਨੀਅਰ ਲਖਵਿੰਦਰ ਸਿੰਘ ਨੇ ਐਂਪਲਾਈਜ਼ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਇੰਜੀਨੀਅਰ ਤਰਲੋਚਨ ਸਿੰਘ ਨੇ ਜੇਈ ਕੌਂਸਲ ਵਲੋਂ ਲਏ ਫੈਸਲੇ ਦਾ ਸਵਾਗਤ ਕਰਦਿਆਂ ਹੜਤਾਲ ਦਾ ਸਮਰਥਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਮੈਨੈਜ਼ਮੈਂਟ ਨੂੰ ਹੁਸ਼ਿਆਰਪੁਰ ਸਰਕਲ ਅੰਦਰ ਆਪਣੇ 8 ਵਧੀਕ ਨਿਗਰਾਨ ਇੰਜੀਨੀਅਰਾਂ ਸਮੇਤ ਦਰਜ਼ਨਾਂ ਉੱਪ ਮੰਡਲ ਅਫਸਰਾਂ ਨੂੰ ਬਿਜਲੀ ਘਰਾਂ ਵਿੱਚ ਬਿਠਾਉਣਾ ਪੈ ਗਿਆ ਹੈ। ਸਮੂਹਿਕ ਛੁੱਟੀ ‘ਤੇ ਗਏ ਮੁਲਾਜ਼ਮਾਂ ਲਈ ਜਿੱਤ ਦੀ ਇਹ ਪਹਿਲੀ ਪੌੜੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਲੋਕਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਫਰਜ਼ੀ ਤਰੀਕੇ ਕੀਤਾ ਜਾ ਰਿਹਾ ਹੈ।
Advertisement
Advertisement