ਭੇਤਭਰੀ ਹਾਲਤ ’ਚ ਮਰੇ ਹਵਾਲਾਤੀ ਦਾ ਪੋਸਟਮਾਰਟਮ
ਕੇਂਦਰੀ ਜੇਲ੍ਹ ’ਚ ਬੰਦਹਵਾਲਾਤੀ ਦੀ ਬੀਤੇ ਦਿਨੀਂ ਭੇਤਭਰੀ ਹਾਲਤ ’ਚ ਮੌਤ ਹੋ ਗਈ ਸੀ। ਇਸ ਸਬੰਧੀ ਅੱਜ ਸਿਵਲ ਹਸਪਤਾਲ ਕਪੂਰਥਲਾ ਵਿੱਚ ਜੱਜ ਜੀ.ਐਮ.ਐਸ. ਸੁਰੇਸ਼ ਕੁਮਾਰ ਦੀ ਅਗਵਾਈ ’ਚ ਡਾਕਟਰਾਂ ਦਾ ਬੋਰਡ ਬਣਾ ਕੇ ਮ੍ਰਿਤਕ ਹਵਾਲਾਤੀ ਦਾ ਪੋਸਟਮਾਰਟਮ ਕੀਤਾ ਗਿਆ। ਇਸ...
Advertisement
ਕੇਂਦਰੀ ਜੇਲ੍ਹ ’ਚ ਬੰਦਹਵਾਲਾਤੀ ਦੀ ਬੀਤੇ ਦਿਨੀਂ ਭੇਤਭਰੀ ਹਾਲਤ ’ਚ ਮੌਤ ਹੋ ਗਈ ਸੀ। ਇਸ ਸਬੰਧੀ ਅੱਜ ਸਿਵਲ ਹਸਪਤਾਲ ਕਪੂਰਥਲਾ ਵਿੱਚ ਜੱਜ ਜੀ.ਐਮ.ਐਸ. ਸੁਰੇਸ਼ ਕੁਮਾਰ ਦੀ ਅਗਵਾਈ ’ਚ ਡਾਕਟਰਾਂ ਦਾ ਬੋਰਡ ਬਣਾ ਕੇ ਮ੍ਰਿਤਕ ਹਵਾਲਾਤੀ ਦਾ ਪੋਸਟਮਾਰਟਮ ਕੀਤਾ ਗਿਆ। ਇਸ ਮੌਕੇ ਮ੍ਰਿਤਕ ਹਵਾਲਾਤੀ ਗੁਰਦੇਵ ਸਿੰਘ ਵਾਸੀ ਲੱਖਣ ਖ਼ੁਰਦ ਦੇ ਪਰਿਵਾਰਕ ਮੈਂਬਰਾਂ ਨੇ ਜੱਜ ਸੁਰੇਸ਼ ਕੁਮਾਰ ਨਾਲ ਗੱਲਬਾਤ ਕਰਦਿਆਂ ਸੀ.ਆਈ.ਏ. ਸਟਾਫ਼ ਕਪੂਰਥਲਾ ਦੀ ਪੁਲੀਸ ’ਤੇ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਗੁਰਦੇਵ ਸਿੰਘ ਨੂੰ ਐੱਨ.ਡੀ.ਪੀ.ਐਸ. ਦੇ ਕੇਸ ’ਚ ਨਾਜਾਇਜ਼ ਤੌਰ ’ਤੇ ਫਸਾਇਆ ਗਿਆ ਸੀ ਅਤੇ ਉਸ ਦੀ ਪੁਲੀਸ ਹਿਰਾਸਤ ’ਚ ਬੁਰੀ ਤਰ੍ਹਾਂ ਮਾਰਕੁੱਟ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕੋਤਵਾਲੀ ਪੁਲੀਸ ਦੇ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement