ਨਰਿੰਦਰ ਬੀਬਾ ਯਾਦਗਾਰੀ ਮੇਲੇ ਦਾ ਪੋਸਟਰ ਜਾਰੀ
ਪਿੰਡ ਸਾਦਿਕਪੁਰ ਵਿੱਚ 28 ਸਤੰਬਰ ਨੂੰ ਪੰਜਾਬ ਦੀ ਸਿਰਮੌਰ ਗਾਇਕਾ ਨਰਿੰਦਰ ਬੀਬਾ ਦੀ ਯਾਦ ਵਿੱਚ ਕਰਵਾਏ ਜਾ ਰਹੇ 27ਵੇਂ ਅੰਤਰਰਾਸ਼ਟਰੀ ਸੱਭਿਆਚਾਰਿਕ ਮੇਲੇ ਦਾ ਪੋਸਟਰ ਪਿੰਡ ਦੀ ਪੰਚਾਇਤ ਵੱਲੋਂ ਜਾਰੀ ਕੀਤਾ ਗਿਆ। ਸਰਪੰਚ ਬੂਟਾ ਸਿੰਘ ਨੇ ਮੇਲੇ ਦੇ ਮੁੱਖ ਪ੍ਰਬੰਧਕ ਗੁਰਨਾਮ...
Advertisement
ਪਿੰਡ ਸਾਦਿਕਪੁਰ ਵਿੱਚ 28 ਸਤੰਬਰ ਨੂੰ ਪੰਜਾਬ ਦੀ ਸਿਰਮੌਰ ਗਾਇਕਾ ਨਰਿੰਦਰ ਬੀਬਾ ਦੀ ਯਾਦ ਵਿੱਚ ਕਰਵਾਏ ਜਾ ਰਹੇ 27ਵੇਂ ਅੰਤਰਰਾਸ਼ਟਰੀ ਸੱਭਿਆਚਾਰਿਕ ਮੇਲੇ ਦਾ ਪੋਸਟਰ ਪਿੰਡ ਦੀ ਪੰਚਾਇਤ ਵੱਲੋਂ ਜਾਰੀ ਕੀਤਾ ਗਿਆ। ਸਰਪੰਚ ਬੂਟਾ ਸਿੰਘ ਨੇ ਮੇਲੇ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਨਿਧੜਕ ਦੀ ਪ੍ਰਸ਼ੰਸਾ ਕਰਦਿਆਂ ਲੱਚਰਤਾ ਰਹਿਤ ਕਰਵਾਏ ਜਾਣ ਵਾਲੇ ਅਜਿਹੇ ਸੱਭਿਆਚਾਰਿਕ ਮੇਲਿਆਂ ਵਿੱਚ ਸਹਿਯੋਗ ਕਰਨ ਲਈ ਪੰਜਾਬੀਆਂ ਨੂੰ ਅੱਗੇ ਆਉਣ ਦਾ ਸੱਦਾ ਦਿਤਾ। ਇਸ ਮੌਕੇ ਸਾਬਕਾ ਸਰਪੰਚ ਸੁਖਤਿਆਰ ਸਿੰਘ, ਨੰਬਰਦਾਰ ਹਰਬੰਸ ਲਾਲ, ਦਿਲਬਾਗ ਸਿੰਘ, ਜਰਨੈਲ ਸਿੰਘ, ਸੇਵਾ ਸਿੰਘ, ਸੋਨੀ ਸੰਘੇੜਾ, ਸਰਬਣ ਸਿੰਘ ਸੰਘੇੜਾ, ਸੁਰਿੰਦਰ ਕੌਰ, ਸੁਖਵਿੰਦਰ ਕੌਰ ਭੱਠਲ, ਮਾਸਟਰ ਤੇਜਿੰਦਰ ਕੁਮਾਰ, ਰਾਜਵਿੰਦਰ ਕੌਰ, ਹਰਪਾਲ ਕੌਰ, ਰਾਜ ਸਾਦਿਕਪੁਰੀ, ਨੇਹਾ ਨਿਧੜਕ, ਕੁਲਦੀਪ ਕੌਰ ਅਤੇ ਨਮਰਤਾ ਸਾਦਿਕਪੁਰੀ ਹਾਜ਼ਰ ਸਨ।
Advertisement
Advertisement