ਪੁਲੀਸ ਵੱਲੋਂ 683 ਪੇਟੀਆਂ ਸ਼ਰਾਬ ਬਾਰਮਦ
ਪੁਲੀਸ ਅਤੇ ਸੀ ਆਈ ਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਨੇ ਟਰੱਕ ਵਿੱਚੋਂ 683 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਡੀ ਐੱਸ ਪੀ ਫਿਲੌਰ ਭਾਰਤ ਮਸੀਹ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਇੰਸਪੈਕਟਰ ਅਮਨ ਸੈਣੀ ਅਤੇ ਸੀ ਆਈ ਏ...
Advertisement
ਪੁਲੀਸ ਅਤੇ ਸੀ ਆਈ ਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਨੇ ਟਰੱਕ ਵਿੱਚੋਂ 683 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਡੀ ਐੱਸ ਪੀ ਫਿਲੌਰ ਭਾਰਤ ਮਸੀਹ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਇੰਸਪੈਕਟਰ ਅਮਨ ਸੈਣੀ ਅਤੇ ਸੀ ਆਈ ਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋਂ ਬਲਾਕ ਸਮਿਤੀ ਚੋਣਾਂ ਦੇ ਚੱਲਦੇ ਸਪੈਸ਼ਲ ਸਰਚ ਅਪਰੇਸ਼ਨ ਦੌਰਾਨ ਨਜ਼ਦੀਕ ਪੁਰਾਣਾ ਬੱਸ ਅੱਡਾ ਫਿਲੌਰ ਤੋਂ ਟਰੱਕ ਸਮੇਤ ਮਨੋਜ ਛਾਜੂ ਰਾਮ ਰਾਜਪੂਤ ਪੁੱਤਰ ਛਾਜੂ ਰਾਮ ਵਾਸੀ ਪਿੰਡ ਸਹਿਜ਼ਗੰਜ, ਜ਼ਿਲ੍ਹਾ ਬਡੋਦਰਾ ਗੁਜਰਾਤ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਗੱਡੀ ਦੀ ਚੈਕਿੰਗ ਕੀਤੀ ਤਾਂ ਟਰੱਕ ਵਿੱਚੋਂ ਵੱਖ ਵੱਖ ਮਾਰਕਿਆਂ ਦੀਆਂ 683 ਪੇਟੀਆਂ ਸ਼ਰਾਬ ਅੰਗਰੇਜ਼ੀ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ। ਡੀ ਐੱਸ ਪੀ ਨੇ ਅੱਗੇ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸ਼ਰਾਬ ਫਿਲੌਰ ਸ਼ਹਿਰ ਦੇ ਵੱਖ ਵੱਖ ਪਿੰਡਾਂ ਵਿੱਚ ਸਪਲਾਈ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਵਿਅਕਤੀ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
Advertisement
Advertisement
