ਫਗਵਾੜਾ ਤੇੇ ਹੁਸ਼ਿਆਰਪੁਰ ’ਚ ਪੁਲੀਸ ਵੱਲੋਂ ਫਲੈਗ ਮਾਰਚ
ਆਜ਼ਾਦੀ ਦਿਹਾੜੇ ਦੇ ਸਬੰਧ ’ਚ ਅੱਜ ਪੁਲੀਸ ਵਲੋਂ ਸ਼ਹਿਰ ’ਚ ਫ਼ਲੈਗ ਮਾਰਚ ਐਸ.ਪੀ. ਗੁਰਮੀਤ ਕੌਰ ਦੀ ਅਗਵਾਈ ’ਚ ਕੱਢਿਆ ਗਿਆ। ਇਹ ਮਾਰਚ ਐਸ.ਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਜੀ.ਟੀ.ਰੋਡ, ਸਿਨੇਮਾ ਰੋਡ, ਗਊਸ਼ਾਲਾ ਮਾਰਕੀਟ, ਸੁਭਾਸ਼ ਨਗਰ, ਹਰਗੋਬਿੰਦ ਨਗਰ, ਸੀਆਰਪੀ ਕਾਲੋਨੀ, ਛੱਜ ਕਾਲੋਨੀ, ਹਦੀਆਬਾਦ, ਸ਼ੂਗਰ ਮਿੱਲ, ਪੇਪਰ ਚੌਂਕ ਤੋਂ ਗੁਜਰਿਆ। ਇਸੇ ਦੌਰਾਨ ਪੁਲੀਸ ਵਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਲਾਅ ਗੇਟ ਵਿਖੇ ਵੀ ਚੈਕਿੰਗ ਮੁਹਿੰਮ ਚਲਾਈ ਗਈ। ਐਸਪੀ ਨੇ ਦੱਸਿਆ ਕਿ ਪੁਲੀਸ ਨੇ ਕਈ ਥਾਈਂ ਸ਼ੱਕੀ ਅਨਸਰਾਂ ਦੀ ਵੀ ਚੈਕਿੰਗ ਕੀਤੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਆਜ਼ਾਦੀ ਦਿਵਸ ਨੂੰ ਲੈ ਕੇ ਪੁਲੀਸ ਵਲੋਂ ਅੱਜ ਸ਼ਹਿਰ ਫਲੈਗ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਕੀਤੀ। ਐੱਸਐੱਸਪੀ ਨੇ ਕਿਹਾ ਕਿ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਇਹ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਸਤੈਦ ਹੈ ਤੇ ਸ਼ਰਾਰਤੀ ਤੱਤਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਪੁਲੀਸ ਵੱਲੋਂ ਤਲਾਸ਼ੀ ਮੁਹਿੰਮ
ਅੰਮ੍ਰਿਤਸਰ (ਟਨਸ): ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਸਮਾਜ਼ ਵਿਰੋਧੀ ਮਾੜੇ ਅਨਸਰਾਂ ਤੇ ਨੱਥ ਪਾਉਣ ਲਈ ਅੱਜ ਪੁਲੀਸ ਕਮਿਸ਼ਨਰੇਟ ਵਲੋਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਸ਼ਹਿਰ ਵਿਚ ਸਪੈਸ਼ਲ ਨਾਕਾਬੰਦੀ ਕੀਤੀ, ਸਰਚ ਅਪਰੇਸ਼ਨ ਕੀਤਾ ਤੇ ਫਲੈਗ ਮਾਰਚ ਕੱਢੇ ਹਨ। ਕਮਿਸ਼ਨਰ ਭੁੱਲਰ ਨੇ ਸ਼ਹਿਰ ਵਿੱਚ ਵੱਖ-ਵੱਖ ਨਾਕਿਆਂ ’ਤੇ ਚੈਕਿੰਗ ਕੀਤੀ ਤੇ ਨਾਕਿਆਂ ’ਤੇ ਤਾਇਨਾਤ ਫੋਰਸ ਨੂੰ ਡਿਊਟੀ ਬਾਰੇ ਹਦਾਇਤਾਂ ਕੀਤੀਆਂ।