ਧਾਰੀਵਾਲ ’ਚ ਕਵੀ ਦਰਬਾਰ ਤੇ ਸਨਮਾਨ ਸਮਾਰੋਹ
ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹਿੰਦੂ ਕੰਨਿਆ ਮਹਾਂਵਿਦਿਆਲਿਆ ਕਾਲਜ ਧਾਰੀਵਾਲ ਦੇ ਪ੍ਰਿੰਸੀਪਲ ਰਜਵਿੰਦਰ ਕੌਰ ਨਾਗਰਾ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਾਲਜ ਦੇ ਆਡੀਟੋਰੀਅਮ ਵਿੱਚ ਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ। ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਲੇਖ ਰਾਜ, ਸੁਲੱਖਣ ਸਰਹੱੱਦੀ, ਪ੍ਰਿੰਸੀਪਲ ਡਾ. ਰਜਵਿੰਦਰ ਕੌਰ ਨਾਗਰਾ, ਮੰਗਤ ਚੰਚਲ, ਦੇੇਵਿੰੰਦਰ ਦੀਦਾਰ ਅਤੇ ਤਰਸੇਮ ਸਿੰਘ ਭੰਗੂ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਹੜ੍ਹਾਂ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਅਤੇ ਜ਼ਿਲ੍ਹਾ ਸਾਹਿਤ ਕੇਂਦਰ ਦੇ ਆਗੂ ਗੁਰਮੀਤ ਸਿੰਘ ਬਾਜਵਾ ਦੇ ਵੱਡੇ ਭਰਾ ਹਰਜਿੰਦਰ ਸਿੰਘ ਬਾਜਵਾ ਦੀ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ। ਪ੍ਰਿੰਸੀਪਲ ਡਾ. ਰਜਵਿੰਦਰ ਕੌਰ ਨੇ ਜੀ ਆਇਆਂ ਕਿਹਾ। ਸਾਹਿਤ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਸੀਤਲ ਸਿੰਘ ਗੁੰਨੋਪੁਰੀ ਨੇ ਦੱਸਿਆ ਜ਼ਿਲ੍ਹਾ ਸਾਹਿਤ ਕੇਂਦਰ ਪੰੰਜਾਬੀ ਕਹਾਣੀ ਦੇ ਪਿਤਾਮਾ ਪ੍ਰਿੰਸੀਪਲ ਸੁਜਾਨ ਸਿੰਘ ਦੀ ਯਾਦ ਨੂੰ ਬਰਕਰਾਰ ਰੱਖਣ ਹਿੱਤ ਜ਼ਿਲ੍ਹਾ ਭਰ ਦੀਆਂ ਸਾਹਿਤ ਸਭਾਵਾਂ ਨੂੰ ਇਕੱਤਰ ਕਰਕੇ ਬਣਾਇਆ ਗਿਆ ਜਿਸ ਵਿੱਚ ਨਿਸ਼ਾਨਿਆਂ ਵਿੱਚ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਆਦਿ ਹਨ। ਇਸ ਮੌਕੇ ਜਨਵਾਦੀ ਗੀਤਕਾਰ ਤੇ ਗਾਇਕ ਸਵਿੰਦਰ ਸਿੰਘ ਭਾਗੋਵਾਲੀਆ ਦਾ ਸਨਮਾਨ ਕੀਤਾ ਗਿਆ। ਕਵੀ ਦਰਬਾਰ ਵਿੱਚ ਵਿਜੈ ਅਗਨੀਹੋਤਰੀ, ਪ੍ਰਸਿੱਧ ਸ਼ਾਇਰ ਸੁੁਲੱੱਖਣ ਸਰਹੱਦੀ, ਡਾ.ਲੇਖ ਰਾਜ, ਬੂਟਾ ਰਾਮ ਆਜ਼ਾਦ, ਗੁਰਪ੍ਰੀਤ ਸਿੰਘ ਰੰਗੀਲਪੁਰ, ਮੰੰਗਤ ਚੰਚਲ, ਸੁਲਤਾਨ ਭਾਰਤੀ, ਸੀਤਲ ਸਿੰਘ ਗੁੰਨੋਪੁਰੀ, ਬਲਬੀਰ ਸਿੰਘ ਕਲਸੀ, ਪ੍ਰਸ਼ੋਤਮ ਸਿੰਘ ਲਲੀ, ਸੁਖਵਿੰਦਰ ਰੰਧਾਵਾ, ਰਮੇੇਸ਼ ਜਾਨੂੰ, ਸੰਤੋਖ ਸੋਖਾ, ਕੁਲਜੀਤ ਰੰਧਾਵਾ, ਹਰਪ੍ਰੀਤ ਸਿੰਮੀ, ਪੂਨਮ ਕੁਮਾਰੀ, ਗੁਰਬਚਨ ਸਿੰਘ ਬਮਰਾਹ, ਬਿਸ਼ਨ ਦਾਸ, ਅਮਰੀਕ ਸਿੰਘ ਲੇਹਲ, ਡਾ. ਮਲਕੀਤ ਸੁਹਲ, ਕੁਲਦੀਪ ਸਿੰਘ ਘਾਂਗਲਾ, ਤਰਸੇਮ ਸਿੰਘ ਭੰਗੂ, ਜਗਨਨਾਥ ਨਿਮਾਣਾ, ਗੁਰਦੇਵ ਸਿੰਘ ਭੁੱਲਰ, ਪ੍ਰੀਤ ਰਾਣਾ, ਪਰਮਜੀਤ ਸੰਧੂ, ਨਿਸ਼ਾਨ ਸਿੰਘ ਜੌੜਾਸਿੰਘਾ, ਜਸਵਿੰਦਰ ਅਨਮੋਲ, ਰਜਿੰਦਰ ਸਿੰਘ ਛੀਨਾ, ਰਤਨਜੋਤ ਕੌਰ, ਬਲਪ੍ਰੀਤ ਕੌਰ, ਰੀਆ, ਗੁਰਲੀਨ ਕੌਰ, ਹਰਲੀਨ, ਸਮਰਿੱਧੀ, ਅਸ਼ਮੀਤ ਕੌਰ ਆਦਿ ਹਾਜ਼ਰ ਸਨ।