ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਮ੍ਰਿਤਸਰ ਦੀ ਸਬਜ਼ੀ ਮੰਡੀ ’ਚ ਲੱਗੇ ਗੰਦਗੀ ਦੇ ਢੇਰ

ਲੋਕਾਂ ਵੱਲੋਂ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ
Advertisement

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 10 ਜੁਲਾਈ

Advertisement

ਅੰਮ੍ਰਿਤਸਰ ਦੀ ਸਬਜ਼ੀ ਮੰਡੀ ’ਚ ਗੰਦਗੀ ਦੀ ਭਰਮਾਰ ਹੈ। ਮਹਿਤਾ ਰੋਡ ਉਤੇ ਪਿੰਡ ਵੱਲਾ ਦੇ ਕੋਲ ਰੇਲਵੇ ਲਾਈਨ ਦੇ ਨੇੜੇ ਫਲਾਈਓਵਰ ਬਣ ਗਿਆ ਹੈ। ਇਸ ਫਲਾਈ ਓਵਰ ਦਾ ਪਾਣੀ ਵੀ ਸਬਜ਼ੀ ਮੰਡੀ ਵਿੱਚ ਜਾਂਦਾ ਹੈ। ਇਹ ਸਬਜ਼ੀ ਮੰਡੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਅਤੇ ਕਰੋੜਾਂ ਰੁਪਏ ਹਰ ਸਾਲ ਸਰਕਾਰ ਮਾਰਕੀਟ ਕਮੇਟੀ ਦੀ ਫੀਸ ਦਿੰਦੀ ਹੈ। ਲਖਬੀਰ ਸਿੰਘ ਨਿਜਾਮਪੁਰਾ ਨੇ ਕਿਹਾ ਕਿ ਇਥੇ ਮਨੁੱਖ ਦੀ ਸਿਹਤ ਵਾਸਤੇ ਜਿਹੜੀਆਂ ਹਰੀਆਂ ਸਬਜੀਆਂ ਮੰਡੀ ਵਿੱਚ ਵਿਕਦੀਆਂ ਹਨ, ਉਹ ਗੰਦਗੀ ਅਤੇ ਬਦਬੂ ਮਾਰਦੇ ਪਾਣੀ ਵਿੱਚ ਪਈਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਹੋਈਆਂ ਦੋ ਮੀਟਿੰਗਾਂ ਵਿਚ ਸਰਕਾਰ ਵੱਲੋਂ ਇਸ ਦਾ ਹੱਲ ਕਰਨ ਦਾ ਲਿਖਤੀ ਵਾਅਦਾ ਕਰਨ ਦੇ ਬਾਵਜੂਦ ਅੱਜ ਇਸ ਮੰਡੀ ਅੰਦਰ ਸੀਵਰੇਜ ਨਾ ਹੋਣ ਕਰਕੇ ਬਰਸਾਤ ਦੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਾ ਹੋਣ ਕਾਰਣ ਚਿੱਕੜ ਅਤੇ ਬਿਮਾਰੀਆਂ ਦੀ ਭਰਮਾਰ ਹੈ। ਕਿਸਾਨ ਜਥੇਬੰਦੀ ਵੱਲੋਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਕੋਲੋਂ ਇਸ ਮੰਡੀ ਦੇ ਪੱਕੇ ਅਤੇ ਸਥਾਈ ਹੱਲ ਦੀ ਮੰਗ ਕੀਤੀ ਗਈ ਹੈ।

Advertisement