ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਿੱਟੀ ਵੇਈਂ ’ਚ ਪਾਣੀ ਵਧਣ ਕਾਰਨ ਲੋਕ ਚਿੰਤਤ

ਦੋਨਾਂ ਇਲਾਕੇ ਅੰਦਰ ਲਗਾਤਾਰ ਪੈ ਰਹੇ ਮੀਂਹ ਕਾਰਨ ਇਲਾਕੇ ਵਿੱਚੋਂ ਲੰਘ ਰਹੀ ਚਿੱਟੀ ਵੇਈਂ ’ਚ ਪਾਣੀ ਦੇ ਪੱਧਰ ਵਧ ਗਿਆ ਹੈ, ਜਿਸ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਹੜ੍ਹ ਦੀ ਚਿੰਤਾ ਸਤਾ ਰਹੀ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਲਿੰਕ...
Advertisement

ਦੋਨਾਂ ਇਲਾਕੇ ਅੰਦਰ ਲਗਾਤਾਰ ਪੈ ਰਹੇ ਮੀਂਹ ਕਾਰਨ ਇਲਾਕੇ ਵਿੱਚੋਂ ਲੰਘ ਰਹੀ ਚਿੱਟੀ ਵੇਈਂ ’ਚ ਪਾਣੀ ਦੇ ਪੱਧਰ ਵਧ ਗਿਆ ਹੈ, ਜਿਸ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਹੜ੍ਹ ਦੀ ਚਿੰਤਾ ਸਤਾ ਰਹੀ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਲਿੰਕ ਸੜਕਾਂ ਦੇ ਉੱਪਰੋਂ ਦੀ ਪਾਣੀ ਚੱਲ ਰਿਹਾ ਹੈ ਅਤੇ ਮੁੱਖ ਮਾਰਗ ਦੇ ਕਿਨਾਰੇ ਵੀ ਟੁੱਟ ਚੁੱਕੇ ਹਨ। ਮੁੱਖ ਮਾਰਗ ’ਤੇ ਪਿੰਡ ਤਲਵੰਡੀ ਸਲੇਮ ਦੇ ਕੋਲੋਂ ਪਾਣੀ ਦੇ ਤੇਜ਼ ਵਹਾਅ ਨਾਲ ਕਿਨਾਰੇ ਤੋਂ ਸੜਕ ਟੁੱਟ ਚੁੱਕੀ ਹੈ ਤੇ ਲਗਾਤਾਰ ਪਾਣੀ ਵਗ ਰਿਹਾ ਹੈ। ਚੂਹੜ-ਪਿੰਡ ਕੰਗ ਸਾਹਿਬ ਰਾਏ ਸੜਕ ਨੇੜੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਪਾਣੀ ਸੜਕ ਉੱਪਰੋਂ ਵਗ ਰਿਹਾ ਹੈ। ਮੱਲ੍ਹੀਆਂ ਕਲਾਂ ਚਿੱਟੀ ਵੇਈਂ ਦੇ ਪੁਲ ਕੋਲ ਜ਼ਿਆਦਾ ਪਾਣੀ ਆਉਣ ਕਾਰਨ ਕਿਨਾਰੇ ’ਤੇ ਵਸੇ ਗਰੀਬ ਘਰਾਂ ’ਚ ਪਾਣੀ ਪੁੱਜ ਚੁੱਕਾ ਹੈ। ਦੋਨਾਂ ਇਲਾਕੇ ’ਚੋਂ ਲੰਘਦੀ ਚਿੱਟੀ ਵੇਈਂ ਇਸ ਵੇਲੇ ਪਾਣੀ ਆਪਣੇ ਪੂਰੇ ਉਫ਼ਾਨ ’ਤੇ ਹੈ ਤੇ ਇਹ ਪਾਣੀ ਮੱਲ੍ਹੀਆਂ ਕੋਲੋਂ ਨਕੋਦਰ ਕਪੂਰਥਲਾ ਮੁੱਖ ਮਾਰਗ ਦੇ ਬਣੇ ਪੁਲ ਦੇ ਨਾਲ ਬਿਲਕੁਲ ਖਹਿ ਕੇ ਲੰਘ ਰਿਹਾ ਹੈ ਜਿਸ ਨਾਲ ਪੁਲ ਨੂੰ ਵੀ ਖ਼ਤਰਾ ਬਣ ਚੁੱਕਾ ਹੈ। ਮੱਲ੍ਹੀਆਂ ਕਲਾਂ ਦੇ ਲਾਗਲੇ ਪਿੰਡਾਂ ’ਚ ਬੇਸ਼ੱਕ ਹੜ੍ਹ ਦਾ ਪਾਣੀ ਅਜੇ ਨਹੀਂ ਪੁੱਜਾ ਹੈ ਪਰ ਚਿੱਟੀ ਵੇਈ ’ਚ ਵਧਦੇ ਪਾਣੀ ਕਾਰਨ ਕਾਰਨ ਲੋਕ ਖ਼ੌਫ਼ਜ਼ਦਾ ਹਨ। ਹਾਲੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਦਾ ਸਰਵੇਖਣ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪੁੱਜੇ ਹਨ।

Advertisement
Advertisement
Show comments