ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਲੋਕ: ਕੰਗ

ਸੁਰਜੀਤ ਮਜਾਰੀ ਨਵਾਂ ਸ਼ਹਿਰ, 9 ਮਈ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਲੋਕ ਸਰਕਾਰ ਦੇ ਕੀਤੇ ਕੰਮਾਂ ਨੂੰ ਵੋਟਾਂ ਪਾਉਣਗੇ। ਉਹ ਅੱਜ ਹਲਕੇ ਦੇ ਪਿੰਡਾਂ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਆਏ ਹੋਏ...
ਮਲਵਿੰਦਰ ਸਿੰਘ ਕੰਗ ਦਾ ਸਨਮਾਨ ਕਰਦੇ ਹੋਏ ‘ਆਪ’ ਆਗੂ।
Advertisement

ਸੁਰਜੀਤ ਮਜਾਰੀ

ਨਵਾਂ ਸ਼ਹਿਰ, 9 ਮਈ

Advertisement

ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਲੋਕ ਸਰਕਾਰ ਦੇ ਕੀਤੇ ਕੰਮਾਂ ਨੂੰ ਵੋਟਾਂ ਪਾਉਣਗੇ। ਉਹ ਅੱਜ ਹਲਕੇ ਦੇ ਪਿੰਡਾਂ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਆਏ ਹੋਏ ਸਨ। ਉਨ੍ਹਾਂ ਪੰਜਾਬ ਸਰਕਾਰ ਦੇ ਕੰਮਾਂ ਦੀ ਦਲੀਲ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਕਾਸ ਦੇ ਲੀਹੇ ਪਾਉਣ ਤੋਂ ਬਾਅਦ ਹੁਣ ਕੌਮੀ ਵਿਕਾਸ ਲਈ ਕੇਂਦਰ ਵਿੱਚ ਆਪ ਦੀ ਹਿੱਸੇਦਾਰੀ ਪੈਣੀ ਜ਼ਰੂਰੀ ਹੈ।

ਉਨ੍ਹਾਂ ਮੀਰਪੁਰ ਜੱਟਾਂ, ਰਕਾਸਣ, ਦੁਪਾਲਪੁਰ, ਸਹਿਵਾਜਪੁਰਾ, ਨੰਗਲ ਛਾਂਗਾ, ਕਾਹਲੋਂ, ਭਾਰਟਾ ਕਲਾਂ, ਜਲਾਹ ਮਾਜਰਾ, ਬਾਜੀਰਪੁਰ, ਮਹਿਰਮਪੁਰ, ਹਿਆਲਾ, ਬੁਰਜ ਟਹਿਲ ਦਾਸ, ਉੜਾਪੜ ਆਦਿ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਾਰਿਆਂ ਲਈ ਬਰਾਬਰ ਦੇ ਹੱਕ ਹਕੂਕ ਮਿਲਣ ਤੇ ਯੋਗਤਾ ਦੇ ਅਨੁਸਾਰ ਕੰਮ ਦੇ ਮੌਕੇ ਪ੍ਰਦਾਨ ਕਰਨ ਲਈ ਲੜਾਈ ਲੜ ਰਹੀ ਹੈ। ਉਨ੍ਹਾਂ ਵਿਰੋਧੀਆਂ ਵਲੋਂ ਭ੍ਰਿਸ਼ਟਾਚਾਰ ਨੂੰ ਲੈ ਕੇ ‘ਆਪ’ ਖ਼ਿਲਾਫ਼ ਟਿੱਪਣੀਆਂ ਸਬੰਧੀ ਕਿਹਾ ਕਿ ‘ਆਪ’ ਦੇ ਕੌਮੀ ਤੇ ਸੂਬਾਈ ਆਗੂ ਜ਼ਮੀਰ ਤੇ ਜ਼ਮੀਨ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਦਿੱਲੀ ਜਾ ਕੇ ਆਵਾਜ਼ ਬੁਲੰਦ ਕਰਨਗੇ।

Advertisement