ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਪੈਨਸ਼ਨਰ ਐਸੋਸੀਏਸ਼ਨ ਮੰਡਲ ਮੁਕੇਰੀਆਂ ਮੀਟਿੰਗ ਪ੍ਰਧਾਨ ਤਰਸੇਮ ਲਾਲ ਹਰਚੰਦ ਦੀ ਪ੍ਰਧਾਨਗੀ ਹੇਠ ਪਾਵਰ ਕਲੋਨੀ ਦਫਤਰ ਵਿਖੇ ਕੀਤੀ ਗਈ। ਜਿਸ ਵਿੱਚ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਪਾਵਰਕੌਮ ਦੀਆਂ ਕੀਮਤੀ ਜ਼ਮੀਨਾਂ ਨੂੰ ਵੇਚਣ ਅਤੇ ਬਿਜਲੀ ਸੋਧ ਬਿੱਲ 2025 ਪ੍ਰਾਈਵੇਟ ਠੇਕੇਦਾਰੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਲਾਪ੍ਰਵਾਹ ਹੋਈ ਪਈ ਹੈ ਅਤੇ ਹਰ ਤਰ੍ਹਾਂ ਦੇ ਬਕਾਏ ਦੱਬ ਲਏ ਗਏ ਹਨ। ਸਰਕਲ ਹੁਸ਼ਿਆਰਪੁਰ ਦੇ ਮੀਤ ਪ੍ਰਧਾਨ ਭਗਵਾਨ ਸਿੰਘ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੈਸ਼ ਲੈਸ ਮੈਡੀਕਲ ਸਹੂਲਤ ਦਿੱਤੀ ਜਾਵੇ। ਹਰੇਕ ਪੈਨਸ਼ਨਰਸ ਨੂੰ ਬਿਜਲੀ ਯੂਨਿਟਾਂ ਦੀ ਰਿਆਇਤ ਦਿੱਤੀ ਜਾਵੇ। ਹਰੇਕ ਪੈਨਸ਼ਨਰ ’ਤੇ ਬਿਨਾਂ ਸ਼ਰਤ 23 ਸਾਲਾ ਤਰੱਕੀ ਸਕੇਲ ਲਾਗੂ ਕੀਤਾ ਜਾਵੇ। ਛੇਵੇਂ ਪੇ ਕਮਿਸ਼ਨ ਦਾ ਜਨਵਰੀ 2016 ਤੋਂ ਜੂਨ 2021 ਤੱਕ ਬਣਦਾ ਬਕਾਇਆ ਯਕਮੁਸਤ ਜਾਰੀ ਕੀਤਾ ਜਾਵੇ। ਸਾਲ 2004 ਤੋਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਪੈਨਸ਼ਨਰ ਸਾਧੂ ਸਿੰਘ ਧਨੋਆ, ਨਰਿੰਦਰ ਸਿੰਘ ਜੇਈ, ਰਜਿੰਦਰ ਸੈਣੀ ਮੁਰਾਦਪੁਰ, ਰਾਮ ਕੁਮਾਰ ਜੇਈ, ਕਰਮ ਸਿੰਘ, ਸੁਦੇਸ਼ ਕੁਮਾਰ ਰੰਗਾ, ਬਲਵੀਰ ਸਿੰਘ, ਕਿਸ਼ਨ ਸਿੰਘ, ਅਸ਼ੋਕ ਭੰਡਾਰੀ ਬਾਗੋਵਾਲ, ਪ੍ਰੇਮ ਸ਼ਰਮਾ ਤਰੰਗਾਲੀਆਂ, ਹਰਦੇਵ ਸਿੰਘ ਪਨਖੂਹ, ਜਗਦੀਸ਼ ਮਿੱਤਰ ਸਵਾਰ ਆਦਿ ਹਾਜ਼ਰ ਸਨ।
