ਪਵਨ ਟੀਨੂ ਨੇ 11 ਕਿਲੋਮੀਟਰ ਸੜਕ ਦਾ ਉਦਘਾਟਨ
ਆਦਮਪੁਰ ਭੋਗਪੁਰ ਰੋਡ ਤੋਂ ਨਾਜਕਾਂ ਤੋਂ ਸੰਧਵਾ ਤੱਕ 1.75 ਲੱਖ ਦੀ ਲਾਗਤ ਨਾਲ ਬਣਨ ਵਾਲੀ 10.90 ਕਿਲੋਮੀਟਰ ਦਾ ਸੜਕ ਦਾ ਉਦਘਾਟਨ ਕਰਨ ਸੰਬੰਧੀ ਸਮਾਰੋਹ ਹਲਕਾ ਆਦਮਪੁਰ ਕਿਸਾਨ ਵਿੰਗ ਆਪ ਦੇ ਕੋਆਡੀਨੇਟਰ ਹਰਕੀਤ ਸਿੰਘ ਨਿੱਝਰ ਦੀ ਦੇਖਰੇਖ ਗੁਰਜੀਤ ਸਿੰਘ ਬਿੱਟੂ ਡੀਗਰੀਆਂ ਦੇ ਗ੍ਰਹਿ ਵਿਖੇ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਨੇ ਸ਼ਿਰਕਤ ਕੀਤੀ। ਇਸ ਉਦਘਾਟਨੀ ਸਮਾਰੋਹ ਨੇ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਉਨ੍ਹਾਂ ਆਦਮਪੁਰ ਭੋਗਪੁਰ ਰੋਡ ਤੋਂ ਨਾਜਕਾਂ ਤੋਂ ਸੰਧਵਾ ਤੱਕ ਬਣਨ ਵਾਲੀ ਸੜਕ ਨੂੰ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਆਦਮਪੁਰ ਤੋਂ ਭੋਗਪੁਰ ਰੋਡ ਤੋਂ ਪੰਡੋਰੀ ਨਿੱਝਰਾ 1.38 ਕਿਲੋਮੀਟਰ 16.42 ਲੱਖ, ਨਾਜਕਾਂ ਤੋਂ ਪੰਡੋਰੀ ਨਿੱਝਰਾ 1.73 ਕਿਲੋਮੀਟਰ 26.47 ਲੱਖ, ਸਰੋਬਾਦ ਤੋਂ ਗੁਰਦੁਆਰਾ ਰਾੜਾ ਸਾਹਿਬ 0.81 ਕਿਲੋਮੀਟਰ 12.99 ਲੱਖ, ਸਾਰੋਬਾਦ ਤੋਂ ਜੇ ਐਚ ਡੀ ਰੋਡ 0.99 ਕਿਲੋਮੀਟਰ 12.81 ਲੱਖ, ਸਾਰੋਬਾਦ ਤੋਂ ਜੇ ਐਚ ਡੀ ਫ਼ਤਹਿਪੁਰ ਰੋਡ 0.60 ਕਿਲੋਮੀਟਰ 9.07 ਲੱਖ, ਜਲਭੇ ਤੋਂ ਸਾਰੋਬਾਦ 1.93 ਕਿਲੋਮੀਟਰ 23.91 ਲੱਖ , ਸਲਾਲਾ ਤੋਂ ਧੁਦਿਆਲ 1.14 ਕਿਲੋਮੀਟਰ 15.6 ਲੱਖ ਦੀ ਲਾਗਤ ਨਾਲ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।