ਸੁਰੱਖਿਆ ਬਲ ਖੜਕਾਂ ਕੈਂਪ ਵਿੱਚ ਪਾਸਿੰਗ ਆਊਟ ਪਰੇਡ
ਸਹਾਇਕ ਟ੍ਰੇਨਿੰਗ ਸੈਂਟਰ ਸੀਮਾ ਸੁਰੱਖਿਆ ਬਲ ਖੜਕਾਂ ਕੈਂਪ ਵਿੱਚ ਬੈਚ ਨੰਬਰ-273 ਦੀ ਪਾਸਿੰਗ ਆਊਟ ਪਰੇਡ ਹੋਈ। ਇਸ ਬੈਚ ਵਿਚ 158 ਟਰੇਡਜ਼ਮੈਨ ਨੇ ਸਿਖਲਾਈ ਹਾਸਿਲ ਕੀਤੀ ਅਤੇ ਅੱਜ ਪਾਸ ਆਊਟ ਹੋਣ ਉਪਰੰਤ ਦੇਸ਼ ਸੇਵਾ ਦਾ ਸੰਕਲਪ ਲਿਆ। ਵਧੀਕ ਡਾਇਰੈਕਟਰ ਜਨਰਲ ਦਿਨੇਸ਼ ਕੁਮਾਰ ਬੂਰਾ (ਲੌਜਿਸਟਿਕਸ) ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ। ਉਨ੍ਹਾਂ ਨਾਲ ਇੰਸਪੈਕਟਰ ਜਨਰਲ ਚਾਰੂ ਧਵੱਜ ਅਗਰਵਾਲ ਅਤੇ ਕਮਾਂਡੈਂਟ (ਟਰੇਨਿੰਗ) ਦਵਿੰਦਰ ਕੁਮਾਰ ਵੀ ਮੌਜੂਦ ਸਨ। ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ ਤੇ ਸਲਾਮੀ ਲਈ। ਉਨ੍ਹਾਂ ਨੇ ਟ੍ਰੇਨਿੰਗ ਦੌਰਾਨ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੇ ਜਵਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਦਿਨੇਸ਼ ਕੁਮਾਰ ਬੂਰਾ ਨੇ ਪਰੇਡ ਦੌਰਾਨ ਜਵਾਨਾਂ ਦੁਆਰਾ ਦਿਖਾਏ ਕੌਸ਼ਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਪਾਸ ਆਊਟ ਕੇ ਜਾਣ ਵਾਲੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਹਾਦੁਰੀ ਤੇ ਪੂਰੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕੇਂਦਰ ਦੇ ਸਟਾਫ਼ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਤਿਆਰ ਕੀਤਾ। ਉਨ੍ਹਾਂ ਨੇ ਪਾਸ ਆਊਟ ਹੋ ਕੇ ਜਾਣ ਵਾਲੇ ਜਵਾਨਾਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਆਪਣੀ ਡਿਊਟੀ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਆ।