ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀ ਏ ਪੀ ਜਲੰਧਰ ਛਾਉਣੀ ’ਚ ਪਾਸਿੰਗ ਆਊਟ ਪਰੇਡ

ਆਈ ਜੀ ਪੁਸ਼ਪਿੰਦਰਾ ਕੁਮਾਰ ਨੇ ਪਰੇਡ ਤੋਂ ਸਲਾਮੀ ਲਈ
ਜਲੰਧਰ ਦੇ ਪੀ ਏ ਪੀ ਗਰਾਊਂਡ ਵਿੱਚ ਪਰੇਡ ’ਚ ਹਿੱਸਾ ਲੈਂਦੇ ਹੋਏ ਰੰਗਰੂਟ। -ਫੋਟੋ: ਮਲਕੀਅਤ ਸਿੰਘ
Advertisement

ਏ ਡੀ ਜੀ ਪੀ (ਐੱਚ ਆਰ ਡੀ) ਈਸ਼ਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੀ ਏ ਪੀ ਸਿਖ਼ਲਾਈ ਕੇਂਦਰ ਜਲੰਧਰ ਛਾਉਣੀ ਵਿੱਚ ਕਮਾਡੈਂਟ ਸਿਖ਼ਲਾਈ ਕੁਲਜੀਤ ਸਿੰਘ ਦੀ ਦੇਖ-ਰੇਖ ਹੇਠ ਅੱਜ ਬੈਚ ਨੰਬਰ 184 ਦੇ ਰੰਗਰੂਟ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਹੋਈ। ਇਸ ਵਿੱਚ ਚੰਡੀਗੜ੍ਹ ਪੁਲੀਸ ਦੇ ਕੁਲ 147 (94 ਪੁਰਸ਼ ਅਤੇ 53 ਮਹਿਲਾ) ਰੰਗਰੂਟ ਸਿਪਾਹੀ ਆਪਣੀ ਮੁੱਢਲੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਪਾਸ ਆਊਟ ਹੋਏ। ਇਨ੍ਹਾਂ ਜਵਾਨਾਂ ਨੂੰ ਮੁੱਢਲੀ ਸਿਖਲਾਈ ਦੌਰਾਨ ਆਊਡੋਰ ਅਤੇ ਇਨਡੋਰ ਵਿਸ਼ਿਆਂ ਵਿੱਚ ਸਿਖ਼ਲਾਈ ਦਿੱਤੀ ਗਈ ਹੈ।

ਪਾਸਿੰਗ ਆਊਟ ਪਰੇਡ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲੀਸ ਚੰਡੀਗੜ੍ਹ ਪੁਲੀਸ ਪੁਸ਼ਪਿੰਦਰਾ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਸ਼ਾਨਦਾਰ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ ਤੇ ਪਰੇਡ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਪਾਸ ਹੋਣ ’ਤੇ ਸਿਖਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਪੁਲੀਸ ਅਫ਼ਸਰ ਬਣਨ, ਅਨੁਸ਼ਾਸਨ ਵਿਚ ਰਹਿ ਕੇ ਕਾਨੂੰਨ ਅਨੁਸਾਰ ਸਮਾਜ ਦੀ ਨਿਰਪੱਖਤਾ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸਿਖਿਆਰਥੀਆਂ ਨੂੰ ਟ੍ਰੇਨਿੰਗ ਤੋਂ ਬਾਅਦ ਸਮਾਜ ਅਤੇ ਪੁਲਿਸ ਵਿਭਾਗ ਨੂੰ ਹੋਰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

Advertisement

ਮੁੱਖ ਮਹਿਮਾਨ ਵੱਲੋਂ ਸਿਖ਼ਲਾਈ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਜਵਾਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਰੰਗਰੂਟ ਸਿਪਾਹੀ ਗੁਰਪ੍ਰੀਤ ਸਿੰਘ 3259/ਸੀ ਪੀ, ਫਸਟ ਇਨ ਆਊਟਡੋਰ, ਮਹਿਲਾ ਰਿਕਰੂਟ ਸਿਪਾਹੀ ਪ੍ਰੀਤੀ ਸੈਣੀ 3595/ਸੀ ਪੀ ਫਸਟ ਇੰਨ ਇੰਨਡੋਰ, ਰਿਕਰੂਟ ਸਿਪਾਹੀ ਸ਼ਾਂਤਨੂੰ ਯਾਦਵ 3519/ਸੀ ਪੀ ਬੈਸਟ ਮਾਰਕਸਮੈਨ, ਰਿਕਰੂਟ ਸਿਪਾਹੀ ਦੀਪਕ 3189/ਸੀ ਪੀ ਬੈਸਟ ਪਰੇਡ ਕਮਾਂਡਰ ਅਤੇ ਰਿਕਰੂਟ ਸਿਪਾਹੀ ਪਯੂਸ਼ ਅਤਰ 3518/ਸੀ ਪੀ ਸੈਕਿੰਡ ਪਰੇਡ ਕਮਾਂਡਰ ਐਲਾਨੇ ਗਏ। ਪਾਸਿੰਗ ਆਊਟ ਪਰੇਡ ਤੋਂ ਬਾਅਦ ਬੈਂਡ ਡਿਸਪਲੇ, ਟੈਟੂ ਸ਼ੋਅ, ਯੂ ਏ ਸੀ ਘੁੜਸਵਾਰੀ ਤੋਂ ਇਲਾਵਾ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ।

Advertisement
Show comments