ਪਰਾਸ਼ੂ ਵਰਮਾ ਨੇ ਸਜਾਈ ਸਭ ਤੋਂ ਵਧੀਆ ਦਸਤਾਰ
ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਵੱਲੋਂ ਦੋ ਰੋਜ਼ਾ ਕੀਰਤਨ ਦਰਬਾਰ ਦੌਰਾਨ ਸੀਨੀਅਰ ਗਰੁੱਪ ਦੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਹਿੰਦੂ ਪਰਿਵਾਰ ਦਾ ਲੜਕਾ ਪਰਾਸ਼ੂ ਵਰਮਾ ਅੱਵਲ ਰਿਹਾ। ਦਸਤਾਰ ਮੁਕਾਬਲਿਆਂ ਦਾ ਉਦਘਾਟਨ ਡੀ ਐੱਸ ਪੀ ਕੁਲਵਿੰਦਰ ਵਿਰਕ ਅਤੇ ਉੱਘੇ ਪੰਜਾਬੀ ਕਲਾਕਾਰ ਅੰਪ੍ਰਿਤਪਾਲ ਸਿੰਘ ਬਿੱਲਾ ਨੇ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ, ਸ਼ੂਗਰ ਮਿੱਲ ਦੇ ਮੁੱਖ ਗੰਨਾ ਮੈਨੇਜਰ ਸੰਜੈ ਸਿੰਘ ਨੇ ਵੀ ਸ਼ਿਰਕਤ ਕੀਤੀ।
ਕੀਰਤਨ ਦਰਬਾਰ ਦੌਰਾਨ ਪੰਥ ਦੇ ਮਹਾਨ ਕੀਰਤਨੀਏ ਭਾਈ ਸਰਵਣ ਸਿੰਘ, ਭਾਈ ਸਿਮਰਪ੍ਰੀਤ ਸਿੰਘ, ਭਾਈ ਤਜਿੰਦਰ ਸਿੰਘ, ਭਾਈ ਜੋਗਿੰਦਰਪਾਲ ਸਿੰਘ ਅਤੇ ਸਿੱਖ ਬੁੱਧੀਜੀਵੀ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਸੰਗਤਾਂ ਨੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।
ਇਸ ਮੌਕੇ ਸੀਨੀਅਰ ਵਰਗ ਦੇ ਦਸਤਾਰ ਮੁਕਾਬਲਿਆਂ ਵਿਚੋਂ ਸੰਗਰੂਰ ਤੋਂ ਹਿੰਦੂ ਪਰਿਵਾਰ ਦਾ ਲੜਕਾ ਪਰਾਸ਼ੂ ਵਰਮਾ ਅੱਵਲ ਰਿਹਾ। ਜਦੋਂਕਿ ਤਰਨਪ੍ਰੀਤ ਸਿੰਘ ਪਟਿਆਲਾ ਦੂਜੇ ਅਤੇ ਅਮਨਦੀਪ ਸਿੰਘ ਫਿਰੋਜ਼ਪੁਰ ਤੀਜੇ ਸਥਾਨ ’ਤੇ ਰਿਹਾ। ਜੂਨੀਅਰ ਵਰਗ ਦੇ ਮੁਕਾਬਲਿਆਂ ਵਿੱਚੋਂ ਅੰਮ੍ਰਿਤਸਰ ਦੇ ਗਗਨਪ੍ਰੀਤ ਸਿੰਘ ਨੇ ਪਹਿਲਾ, ਧੂਰੀ ਦੇ ਜਸਕਰਨ ਸਿੰਘ ਨੇ ਦੂਜਾ ਅਤੇ ਪਟਿਆਲਾ ਦੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੌਥੇ ਨੰਬਰ ‘ਤੇ ਲੁਧਿਆਣੇ ਦੇ ਗੁਰਕੀਰਤ ਸਿੰਘ ਰਿਹਾ ਅਤੇ ਰਸ਼ਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੁਮਾਲਾ ਸਜਾਉਣ ਦੇ ਮੁਕਾਬਲਿਆਂ ਵਿੱਚੋਂ ਯੁਵਰਾਜ ਸਿੰਘ ਪਹਿਲੇ, ਗਗਨਦੀਪ ਸਿੰਘ ਦੂਜੇ ਅਤੇ ਬਲਜੀਤ ਕੌਰ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ਗੁਰਲੀਨ ਕੌਰ ਅਤੇ ਬਿਲਾਵਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਚੱਕ ਅਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਪਿੰਕੀ ਨੇ ਸੰਬੋਧਨ ਕੀਤਾ। ਇਸ ਮੌਕੇ ਬਿਕਰਮ ਸਿੰਘ ਅੱਲ੍ਹਾ ਬਖ਼ਸ਼, ਗੁਰਜਿੰਦਰ ਸਿੰਘ ਚੱਕ, ਗੁਰਮੀਤ ਸਿੰਘ ਮਿੰਟੂ, ਮਨਜੀਤ ਸਿੰਘ ਚੀਮਾ, ਸੱਤਪਾਲ ਸਿੰਘ ਚੱਕ, ਗੁਰਜੀਤ ਸਿੰਘ ਭਾਟੀਆ, ਗੁਰਦੀਪ ਸਿੰਘ ਗੇਰਾ, ਐਡਵੋਕੇਟ ਰਾਜਗੁਲਜਿੰਦਰ ਸਿੱਧੂ, ਗੁਰਸੱਜਨਦੀਪ ਸਿੰਘ ਗੱਜੀ, ਗੁਰਵਿੰਦਰ ਸਿੰਘ ਗਿੰਦੂ, ਸੰਗਰਾਮ ਸਿੰਘ ਯੂਥ ਆਗੂ, ਬੈਨੀ ਮਨਹਾਸ, ਸ਼ਾਮ ਸਿੰਘ ਸ਼ਾਮਾ, ਸਤਨਾਮ ਸਿੰਘ ਫੌਜਾ, ਮੈਨੇਜਰ ਸ੍ਰੀ ਗਰਨਾ ਸਾਹਿਬ ਸਰਬਜੀਤ ਸਿੰਘ, ਪ੍ਰਚਾਰਕ ਗਿਆਨੀ ਕਲਿਆਣ ਸਿੰਘ ਆਦਿ ਵੀ ਹਾਜ਼ਰ ਸਨ।
