ਪੱਪੂ ਸੋਹਲ ਪ੍ਰਧਾਨ ਤੇ ਸੁੱਚਾ ਸਿੰਘ ਲੂਫਾ ਚੇਅਰਮੈਨ ਨਿਯੁਕਤ
ਇਥੇ ਹਲਕਾ ਦਸੂਹਾ ਦੇ ਪ੍ਰਜਾਪਤ ਭਾਈਚਾਰੇ ਦੀ ਜੱਥੇਬੰਦੀ ਸ੍ਰੀ ਦਕਸ਼ ਪ੍ਰਜਾਪਤੀ ਵੈੱਲਫੇਅਰ ਸੁਸਾਇਟੀ ਦੇ ਪੁਨਰਗਠਨ ਲਈ ਮੀਟਿੰਗ ਕੀਤੀ ਗਈ। ਮੈਂਬਰਾਂ ਵੱਲੋਂ ਜਥੇਬੰਦੀ ਦੇ ਮਰਹੂਮ ਪ੍ਰਧਾਨ ਡਾ. ਵਿਨੋਦ ਜੰਬਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਦਿੱਤੀ ਗਈ। ਮਗਰੋਂ ਮੁੱਖ ਬੁਲਾਰੇ ਅੰਗਰੇਜ਼ ਸਿੰਘ ਨੇ ਸਮੂਹ ਮੈਂਬਰਾਂ ਦਾ ਸਵਾਗਤ ਕੀਤਾ ਤੇ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਜਸਵੰਤ ਸਿੰਘ ਪੱਪੂ ਸੋਹਲ ਨੂੰ ਪ੍ਰਜਾਪਤ ਸੁਸਾਇਟੀ ਦਾ ਪ੍ਰਧਾਨ ਤੇ ਸੁੱਚਾ ਸਿੰਘ ਲੂਫਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਇਨਾਂ ਨੂੰ ਬਾਕੀ ਕਾਰਜਕਾਰਨੀ ਦੀ ਚੋਣ ਦੇ ਅਧਿਕਾਰ ਸੌਂਪੇ ਗਏ। ਨਵ-ਨਿਯੁਕਤ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਪ੍ਰਜਾਪਤ ਭਾਈਚਾਰੇ ਦੀ ਭਲਾਈ ਲਈ ਉਪਰਾਲੇ ਕਰਨਗੇ। ਮੈਂਬਰਾਂ ਨੇ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਚਮਨ ਲਾਲ ਜੰਬਾ, ਨਿਰਮਲ ਸਿੰਘ ਤਲਵਾੜ, ਜੇ ਐੱਸ ਮੱਲੀ, ਬਲਕਾਰ ਸਿੰਘ, ਅਜੀਤ ਸਿੰਘ ਕੈਂਥ, ਤਰਸੇਮ ਸਿੰਘ ਖਾਲਸਾ, ਡਾ. ਪਿਊਸ਼ ਜੰਬਾ, ਸੁਭਾਸ਼ ਜੰਬਾ, ਗੋਪਾਲ ਜੋਹਰ, ਜਸਵੀਰ ਛਾਂਗਲਾ, ਪ੍ਰਦੀਪ ਪੰਡੋਰੀ, ਰਿੰਕੂ ਜੋਹਰ, ਕਾਲਾ ਮੱਲੀ, ਕੁਲਜੀਤ ਸਿੰਘ ਜੰਬਾ, ਸੁਰਜੀਤ ਸਿੰਘ ਸੋਨੂੰ, ਸੁਰਿੰਦਰ ਰੋਕੜੀ, ਅਮਰੀਕ ਸਿੰਘ ਸਵਾਮੀ, ਜੱਸਾ, ਬੀਰੀ, ਮਾਧੋ ਆਦਿ ਮੌਜੂਦ ਸਨ।