ਪੰਚਾਇਤ ਵਿਭਾਗ ਵਲੋਂ ਪਿੰਡ ਧਨੋਆ ਦੇ ਚਾਰ ਪੰਚ ਮੁਅੱਤਲ
ਇਸ ਸਬੰਧੀ ਪਿੰਡ ਧਨੋਆ ਦੇ ਸਰਪੰਚ ਮਨਸਿਮਰਨ ਸਿੰਘ, ਪੰਚ ਰੋਸ਼ਨ ਲਾਲ, ਪੰਚ ਦਲਜੀਤ ਸਿੰਘ ਅਤੇ ਪੰਚ ਸਰਬਜੀਤ ਸਿੰਘ ਟਿੰਕੂ ਨੇ ਵਿਭਾਗ ਵੱਲੋਂ ਪ੍ਰਾਪਤ ਹੋਏ ਪੱਤਰ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਮੁਅੱਤਲ ਕੀਤੇ ਪੰਚਾਂ ਨੂੰ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਆਖਿਆ ਗਿਆ ਸੀ, ਪਰ ਉਹ ਨਾ ਤਾਂ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਸਨ ਅਤੇ ਨਾ ਹੀ ਆਪਣੀ ਸਹਿਮਤੀ ਦੇ ਰਹੇ ਸਨ। ਇਸ ਕਾਰਨ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਖੜੋਤ ਆ ਰਹੀ ਸੀ। ਮੁਅੱਤਲ ਕੀਤੇ ਪੰਚ ਕਥਿਤ ਤੌਰ ’ਤੇ ਜਾਣ-ਬੁੱਝ ਪੰਚਾਇਤ ਵੱਲੋਂ ਬੁਲਾਈਆਂ ਮੀਟਿੰਗਾਂ ਵਿੱਚ ਜਾਂ ਤਾਂ ਹਾਜ਼ਰ ਹੀ ਨਹੀਂ ਹੋਏ ਅਤੇ ਜੇਕਰ ਆਏ ਵੀ ਤਾਂ ਵਿਕਾਸ ਕੰਮਾਂ ਵਾਸਤੇ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਵਿੱਚ ਸਹਿਮਤੀ ਨਹੀਂ ਦਿੱਤੀ। ਬੀ.ਡੀ.ਪੀ.ਓ. ਮੁਕੇਰੀਆਂ ਅਤੇ ਡੀ.ਡੀ.ਪੀ.ਓ. ਹੁਸ਼ਿਆਰਪੁਰ ਵੱਲੋਂ ਬੁਲਾਈਆ ਮੀਟਿੰਗਾਂ ਵਿੱਚ ਵੀ ਵਿਕਾਸ ਦੇ ਕੰਮਾਂ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ। ਇਸ ਕਾਰਨ ਵਿਭਾਗ ਨੂੰ ਨਿਯਮਾਂ ਤਹਿਤ ਪੰਚਾਇਤ ਦਾ ਕੰਮ ਚਲਾਉਣ ਵਾਸਤੇ ਇਹ ਕਾਰਵਾਈ ਕਰਨੀ ਪਈ। ਪੰਚਾਂ ਤੇ ਸਰਪੰਚ ਨੇ ਵਿਭਾਗੀ ਕਾਰਵਾਈ ਦਾ ਸਵਾਗਤ ਕਰਦਿਆਂ ਪਿੰਡ ਦੇ ਵਿਕਾਸ ਦੇ ਕਾਰਜ ਬਿਨਾਂ ਪੱਖਪਾਤ ਕਰਾਉਣ ਦਾ ਦਾਅਵਾ ਕੀਤਾ ਹੈ।