ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਚਾਇਤ ਵਿਭਾਗ ਵਲੋਂ ਪਿੰਡ ਧਨੋਆ ਦੇ ਚਾਰ ਪੰਚ ਮੁਅੱਤਲ

ਪਿੰਡ ਦੇ ਵਿਕਾਸ ਕਾਰਜਾਂ ਲਈ ਬੁਲਾਈਆਂ ਜਾਂਦੀਆਂ ਮੀਟਿੰਗਾਂ ਵਿੱਚ ਸ਼ਾਮਲ ਨਾ ਹੋਣ ਦੇ ਦੋਸ਼
Advertisement
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਬਲਾਕ ਮੁਕੇਰੀਆਂ ਦੀ ਗ੍ਰਾਮ ਪੰਚਾਇਤ ਧਨੋਆ ਦੇ ਚਾਰ ਪੰਚਾਂ ਨੂੰ ਵਿਕਾਸ ਕਾਰਜਾਂ ’ਚ ਸਰਪੰਚ ਨੂੰ ਸਹਿਯੋਗ ਨਾ ਦੇਣ ਕਰ ਕੇ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਜ਼ਿਲ੍ਹਾ ਵਿਕਾਸ ਅਤੇ ਅਫਸਰ ਸੰਦੀਪ ਸਿੰਘ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਚ ਇਕਬਾਲ ਕੌਰ ਪੰਚ, ਪੰਚ ਸੁਧਾ ਸ਼ਰਮਾ ਪੰਚ, ਪੰਚ ਸੋਮਾ ਕੁਮਾਰੀ ਅਤੇ ਪੰਚ ਗੁਰਚਰਨ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

ਇਸ ਸਬੰਧੀ ਪਿੰਡ ਧਨੋਆ ਦੇ ਸਰਪੰਚ ਮਨਸਿਮਰਨ ਸਿੰਘ, ਪੰਚ ਰੋਸ਼ਨ ਲਾਲ, ਪੰਚ ਦਲਜੀਤ ਸਿੰਘ ਅਤੇ ਪੰਚ ਸਰਬਜੀਤ ਸਿੰਘ ਟਿੰਕੂ ਨੇ ਵਿਭਾਗ ਵੱਲੋਂ ਪ੍ਰਾਪਤ ਹੋਏ ਪੱਤਰ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਮੁਅੱਤਲ ਕੀਤੇ ਪੰਚਾਂ ਨੂੰ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਆਖਿਆ ਗਿਆ ਸੀ, ਪਰ ਉਹ ਨਾ ਤਾਂ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਸਨ ਅਤੇ ਨਾ ਹੀ ਆਪਣੀ ਸਹਿਮਤੀ ਦੇ ਰਹੇ ਸਨ। ਇਸ ਕਾਰਨ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਖੜੋਤ ਆ ਰਹੀ ਸੀ। ਮੁਅੱਤਲ ਕੀਤੇ ਪੰਚ ਕਥਿਤ ਤੌਰ ’ਤੇ ਜਾਣ-ਬੁੱਝ ਪੰਚਾਇਤ ਵੱਲੋਂ ਬੁਲਾਈਆਂ ਮੀਟਿੰਗਾਂ ਵਿੱਚ ਜਾਂ ਤਾਂ ਹਾਜ਼ਰ ਹੀ ਨਹੀਂ ਹੋਏ ਅਤੇ ਜੇਕਰ ਆਏ ਵੀ ਤਾਂ ਵਿਕਾਸ ਕੰਮਾਂ ਵਾਸਤੇ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਵਿੱਚ ਸਹਿਮਤੀ ਨਹੀਂ ਦਿੱਤੀ। ਬੀ.ਡੀ.ਪੀ.ਓ. ਮੁਕੇਰੀਆਂ ਅਤੇ ਡੀ.ਡੀ.ਪੀ.ਓ. ਹੁਸ਼ਿਆਰਪੁਰ ਵੱਲੋਂ ਬੁਲਾਈਆ ਮੀਟਿੰਗਾਂ ਵਿੱਚ ਵੀ ਵਿਕਾਸ ਦੇ ਕੰਮਾਂ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ। ਇਸ ਕਾਰਨ ਵਿਭਾਗ ਨੂੰ ਨਿਯਮਾਂ ਤਹਿਤ ਪੰਚਾਇਤ ਦਾ ਕੰਮ ਚਲਾਉਣ ਵਾਸਤੇ ਇਹ ਕਾਰਵਾਈ ਕਰਨੀ ਪਈ। ਪੰਚਾਂ ਤੇ ਸਰਪੰਚ ਨੇ ਵਿਭਾਗੀ ਕਾਰਵਾਈ ਦਾ ਸਵਾਗਤ ਕਰਦਿਆਂ ਪਿੰਡ ਦੇ ਵਿਕਾਸ ਦੇ ਕਾਰਜ ਬਿਨਾਂ ਪੱਖਪਾਤ ਕਰਾਉਣ ਦਾ ਦਾਅਵਾ ਕੀਤਾ ਹੈ।

Advertisement

 

 

Advertisement
Show comments