ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਸ਼ੋਕ ਵਿਹਾਰ ਵਿੱਚ ਟਾਵਰ ਲਾਉਣ ਦਾ ਵਿਰੋਧ

ਪੱਤਰ ਪ੍ਰੇਰਕ ਫਗਵਾੜਾ, 8 ਸਤੰਬਰ ਹੁਸ਼ਿਆਰਪੁਰ ਰੋਡ ’ਤੇ ਸਥਿਤ ਅਸ਼ੋਕ ਵਿਹਾਰ ਵਿੱਚ ਇੱਕ ਟੈਲੀਕਾਮ ਕੰਪਨੀ ਵਲੋਂ ਟਾਵਰ ਲਾਉਣ ਦਾ ਮੁਹੱਲਾ ਵਾਸੀਆਂ ਨੇ ਵਿਰੋਧ ਕੀਤਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੁਹੱਲੇ ’ਚ ਇਕ ਘਰ ਦੀ ਛੱਤ ’ਤੇ ਕਈ ਦਿਨਾਂ ਤੋਂ...
Advertisement

ਪੱਤਰ ਪ੍ਰੇਰਕ

ਫਗਵਾੜਾ, 8 ਸਤੰਬਰ

Advertisement

ਹੁਸ਼ਿਆਰਪੁਰ ਰੋਡ ’ਤੇ ਸਥਿਤ ਅਸ਼ੋਕ ਵਿਹਾਰ ਵਿੱਚ ਇੱਕ ਟੈਲੀਕਾਮ ਕੰਪਨੀ ਵਲੋਂ ਟਾਵਰ ਲਾਉਣ ਦਾ ਮੁਹੱਲਾ ਵਾਸੀਆਂ ਨੇ ਵਿਰੋਧ ਕੀਤਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੁਹੱਲੇ ’ਚ ਇਕ ਘਰ ਦੀ ਛੱਤ ’ਤੇ ਕਈ ਦਿਨਾਂ ਤੋਂ ਕੰਮ ਚੱਲ ਰਿਹਾ ਸੀ ਜਿਸ ਦੀ ਕਿਸੇ ਨੂੰ ਭਿਣਕ ਨਹੀਂ ਲੱਗਣ ਦਿੱਤੀ ਤੇ ਅੱਜ ਟਾਵਰ ਦਾ ਸਾਮਾਨ ਛੱਤ ’ਤੇ ਚੜ੍ਹਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹੁਣ ਸ਼ਿਕਾਇਤ ਕਰਨ ’ਤੇ ਸਬੰਧਤ ਕੰਪਨੀ ਦੇ ਕਰਿੰਦੇ ਟਾਵਰ ਦਾ ਸਾਮਾਨ ਇੱਥੋਂ ਵਾਪਸ ਲੈ ਗਏ ਹਨ। ਰਾਕੇਸ਼ ਕੁਮਾਰ, ਦੀਪਕ ਕੁਮਾਰ, ਜਗਜੀਤ ਸਿੰਘ ਸੇਠ, ਨਰਿੰਦਰ ਸਿੰਘ, ਸਵਰਨ ਚੰਦ, ਸਤਵਿੰਦਰ ਸਿੰਘ, ਸੁਨੀਲ ਕੁਮਾਰ, ਸੂਰਜ ਕੁਮਾਰ, ਕਮਲਜੀਤ ਕੌਰ, ਸੁਨੀਤਾ ਰਾਣੀ, ਜੈ ਕਿਸ਼ਨ, ਹਰਪ੍ਰੀਤ ਕੌਰ, ਹਰਬੰਸ ਸਿੰਘ ਅਤੇ ਸਤਿਅਮ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਟਾਵਰ ਨੂੰ ਫੌਰੀ ਤੌਰ ’ਤੇ ਲੱਗਣ ਤੋਂ ਰੋਕਿਆ ਜਾਵੇ।

Advertisement
Show comments