ਟਰਾਲੀ ਹੇਠ ਆਉਣ ਕਾਰਨ ਇੱਕ ਹਲਾਕ
ਇੱਥੋਂ ਦੇ ਸ਼ੂਗਰ ਮਿੱਲ ਪੁਲ ਹੇਠ ਟਰੈਕਟਰ ਟਰਾਲੀ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਸੋਹਣ ਲਾਲ ਵਾਸੀ ਅਕਾਲਗੜ੍ਹ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਵਿੱਚ ਰਖਵਾ...
Advertisement
ਇੱਥੋਂ ਦੇ ਸ਼ੂਗਰ ਮਿੱਲ ਪੁਲ ਹੇਠ ਟਰੈਕਟਰ ਟਰਾਲੀ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਸੋਹਣ ਲਾਲ ਵਾਸੀ ਅਕਾਲਗੜ੍ਹ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਹੈ। ਥਾਣੇਦਾਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਆਪਣੇ ਲੜਕੇ ਨਾਲ ਦਵਾਈ ਲੈਣ ਲਈ ਜਾ ਰਿਹਾ ਸੀ ਤਾਂ ਅਚਾਨਕ ਟਰਾਲੀ ਦੇ ਪਿਛਲੇ ਟਾਇਰ ਦੀ ਲਪੇਟ ’ਚ ਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧ ’ਚ ਧਾਰਾ 194 ਬੀ ਐੱਨ ਐੱਸ ਤਹਿਤ ਕਾਰਵਾਈ ਕੀਤੀ ਹੈ।
Advertisement
Advertisement
