ਜਲੰਧਰ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧੀ
ਮੌਸਮ ’ਚ ਬਦਲਾਅ ਦੇ ਨਾਲ ਹੀ ਜ਼ਿਲ੍ਹੇ ’ਚ ਡੇਂਗੂ ਦੇ ਕੇਸ ਵਧ ਗਏ ਹਨ, ਜ਼ਿਲ੍ਹੇ ਵਿੱਚ ਕੇਸਾਂ ਦੀ ਗਿਣਤੀ 15 ਹੋ ਗਈ ਹੈ। ਪਿਛਲੇ ਕੁਝ ਦਿਨਾਂ ਦੌਰਾਨ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ ਆਉਣੇ ਸ਼ੁਰੂ ਹੋ ਗਏ ਹਨ। ਸਿਹਤ ਵਿਭਾਗ ਦੀਆਂ...
Advertisement
ਮੌਸਮ ’ਚ ਬਦਲਾਅ ਦੇ ਨਾਲ ਹੀ ਜ਼ਿਲ੍ਹੇ ’ਚ ਡੇਂਗੂ ਦੇ ਕੇਸ ਵਧ ਗਏ ਹਨ, ਜ਼ਿਲ੍ਹੇ ਵਿੱਚ ਕੇਸਾਂ ਦੀ ਗਿਣਤੀ 15 ਹੋ ਗਈ ਹੈ। ਪਿਛਲੇ ਕੁਝ ਦਿਨਾਂ ਦੌਰਾਨ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ ਆਉਣੇ ਸ਼ੁਰੂ ਹੋ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ ਕਈ ਇਲਾਕਿਆਂ ਦਾ ਸਰਵੇਖਣ ਵੀ ਸ਼ੁਰੂ ਕਰ ਦਿੱਤਾ ਹੈ। ਜਿਥੇ ਵੀ ਲਾਰਵਾ ਮਿਲਦਾ ਹੈ, ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਡੇਂਗੂ ਦੇ ਪੰਜ ਮਰੀਜ਼ ਸਾਹਮਣੇ ਆਏ, ਜਿਸ ’ਚ ਤਿੰਨ ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਤੇ ਦੋ ਜਲੰਧਰ ਤੋਂ ਰਿਪੋਰਟ ਕੀਤੇ ਗਏ। ਬਾਰਾਂ ਦਿਨਾਂ ਬਾਅਦ, ਪੰਜ ਨਵੇਂ ਮਰੀਜ਼ ਸਾਹਮਣੇ ਆਏ ਹਨ। ਦਸਤ ਤੋਂ ਬਾਅਦ, ਲੋਕ ਹੁਣ ਡੇਂਗੂ ਦਾ ਸ਼ਿਕਾਰ ਹੋਣ ਲੱਗ ਪਏ ਹਨ। 64 ਲੋਕਾਂ ਦੇ ਡੇਂਗੂ ਟੈਸਟ ਕੀਤੇ ਗਏ ਹਨ। ਇਸ ਵੇਲੇ, ਸਿਹਤ ਵਿਭਾਗ ਨੇ ਹਰ ਸ਼ੁੱਕਰਵਾਰ ਨੂੰ ਡੇਂਗੂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਤੇ ਘਰਾਂ ਦੇ ਨਾਲ-ਨਾਲ ਵੱਖ-ਵੱਖ ਥਾਵਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ।
Advertisement
Advertisement