ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੇਸੀਟੀ ਕਲੋਨੀ ’ਚ ਪੰਜ ਦਿਨਾਂ ਤੋਂ ਨਾ ਬਿਜਲੀ, ਨਾ ਪਾਣੀ

ਲੋਕ ਪ੍ਰੇਸ਼ਾਨ
Advertisement
ਇੱਥੋਂ ਦੀ ਜੇ.ਸੀ.ਟੀ. ਕਲੋਨੀ ਵਿੱਚ ਰਹਿ ਰਹੇ ਲੋਕ ਗਰਮੀ ’ਚ ਪਿਛਲੇ ਪੰਜ ਦਿਨਾਂ ਤੋਂ ਬਿਨਾਂ ਬਿਜਲੀ ਤੇ ਪਾਣੀ ਤੋਂ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ ਮਿੱਲ ਪ੍ਰਬੰਧਕਾਂ ਨੇ ਬਿਜਲੀ ਬੋਰਡ ਦਾ ਕਰੀਬ 6 ਕਰੋੜ ਰੁਪਏ ਦਾ ਬਕਾਇਆ ਦੇਣਾ ਹੈ ਜਿਸ ਸਬੰਧ ’ਚ ਬਿਜਲੀ ਵਿਭਾਗ ਵੱਲੋਂ ਜਨਵਰੀ ’ਚ ਵੀ ਇਹ ਕੂਨੈਕਸ਼ਨ ਕੱਟ ਦਿੱਤਾ ਗਿਆ ਸੀ ਤੇ ਫ਼ਿਰ ਇਸ ਨੂੰ ਕਰੀਬ 22 ਦਿਨਾਂ ਬਾਅਦ ਚਾਲੂ ਕੀਤਾ ਗਿਆ ਸੀ। ਹੁਣ ਇਸ ਕੁਨੈਕਸ਼ਨ ਨੂੰ ਸੋਮਵਾਰ ਤੋ ਮੁੜ ਕੱਟਿਆ ਗਿਆ ਹੈ।

Advertisement

ਬ੍ਰਿਜ ਕਿਸ਼ੋਰ, ਦੀਪਕ ਕੁਮਾਰ ਤੇ ਅਨਮੋਲ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਐੱਸ.ਡੀ.ਐੱਮ. ਦਫ਼ਤਰ ਤੇ ਹੋਰ ਅਧਿਕਾਰੀਆਂ ਪਾਸ ਚੱਕਰ ਮਾਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਕਾਰਨ ਉਹ ਪ੍ਰੇਸ਼ਾਨ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹ ਆਲੇ ਦੁਆਲੇ ਤੋਂ ਪਾਣੀ ਲਿਆ ਕੇ ਗੁਜ਼ਾਰਾ ਕਰ ਰਹੇ ਹਨ ਤੇ ਨਿਗਮ ਵੱਲੋਂ ਟੈਂਕਰ ਭੇਜ ਕੇ ਗੁਜ਼ਾਰਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।

ਇਸ ਸਬੰਧੀ ਜਦੋਂ ਐਕਸੀਅਨ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਬਿਜਲੀ ਦਾ ਬਿੱਲ ਨਹੀਂ ਦਿੱਤਾ ਗਿਆ ਜਿਸ ਕਾਰਨ ਇਹ ਸਪਲਾਈ ਕੱਟੀ ਗਈ ਹੈ ਤੇ ਬਾਕੀ ਗੱਲ ਮੈਂ ਸਵੇਰੇ ਹੀ ਦੱਸ ਸਕਾਂਗਾ। ਇਸ ਸਬੰਧੀ ਅੱਜ ਵਫ਼ਦ ਨੇ ਐੱਸ.ਡੀ.ਐੱਮ ਨਾਲ ਮੁਲਾਕਾਤ ਵੀ ਕੀਤੀ। ਐੱਸ.ਡੀ.ਐੱਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਾਣੀ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ ਤੇ ਜੋ ਫ਼ਰਮ ਇਸ ਦਾ ਪ੍ਰਬੰਧ ਦੇਖ ਰਹੀ ਹੈ ਉਹ ਹੀ ਇਸ ਸਬੰਧੀ ਅਗਲੀ ਕਾਰਵਾਈ ਕਰ ਸਕੇਗੀ।

 

Advertisement