ਰੋਟਰੀ ਕਲੱਬ ਦਸੂਹਾ ਗ੍ਰੇਟਰ ਦੀ ਨਵੀਂ ਇਕਾਈ ਕਾਇਮ
ਭਗਵਾਨ ਦਾਸ ਸੰਦਲ
ਦਸੂਹਾ, 3 ਜੁਲਾਈ
ਇੱਥੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਵੱਲੋਂ ਸਾਲ 2025-26 ਲਈ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਹੈ। ਨਵੀਂ ਟੀਮ ਵਿੱਚ ਵਿਕਾਸ ਖੁੱਲਰ ਨੂੰ ਪ੍ਰਧਾਨ ਅਤੇ ਵਿਜੇ ਤੁਲੀ ਨੂੰ ਕਲੱਬ ਦਾ ਸਕੱਤਰ ਨਿਯੁਕਤ ਕੀਤਾ ਗਿਆ। ਨਵਨਿਯੁਕਤ ਪ੍ਰਧਾਨ ਵਿਕਾਸ ਖੁੱਲਰ ਨੇ ਭਰੋਸਾ ਦਿੱਤਾ ਕਿ ਕਲੱਬ ਦੀ ਰਵਾਇਤ ਨੂੰ ਅੱਗੇ ਤੋਰਦਿਆ ਲੋੜਵੰਦਾਂ ਲਈ ਸੰਚਾਲਿਤ ਕਾਰਜਾਂ ਨੂੰ ਹੋਰ ਵਿਸਤਾਰ ਦਿੱਤਾ ਜਾਵੇਗਾ। ਖੁੱਲਰ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਸਿਹਤ, ਸਿੱਖਿਆ, ਸਵੱਛਤਾ ਅਤੇ ਵਾਤਾਵਰਣ ਸੰਭਾਲ ਨਾਲ ਜੁੜੇ ਹੋਰ ਨਵੇਂ ਪ੍ਰਾਜੈਕਟਾਂ ਦੀ ਯੋਜਨਾ ਬਣਾਈ ਜਾਵੇਗੀ। ਸਕੱਤਰ ਵਿਜੇ ਤੁਲੀ ਨੇ ਵੀ ਭਰੋਸਾ ਦਿੱਤਾ ਕਿ ਉਹ ਕਲੱਬ ਦੇ ਹਰ ਮੈਂਬਰ ਨੂੰ ਇਕਜੁੱਟ ਕਰਕੇ, ਟੀਮ ਵਰਕ ਰਾਹੀਂ ਮਨੁੱਖਤਾ ਦੀ ਸੇਵਾ ਲਈ ਨਵੀਨਤਮ ਯਤਨ ਕਰਨਗੇ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰਾਂ ਸੰਜੇ ਰੰਜਨ, ਸੀ.ਏ ਸੁੱਸ਼ੀਲ ਚੱਢਾ, ਸੰਜੀਵ ਸ਼ਰਮਾ, ਰਾਜੀਵ ਕੁੰਦਰਾ, ਦਵਿੰਦਰ ਰੋਜ਼ੀ, ਡੀ.ਆਰ ਰਲਹਣ, ਕੁਮਾਰ ਮੈਣੀ, ਮੁਕੇਸ਼ ਖਿੰਡਰੀ, ਲਲਿੱਤ ਕੁੰਦਰਾ, ਸੁਖਵਿੰਦਰ ਸਿੰਘ, ਨੀਰਜ ਵਾਲੀਆ, ਕੁਲਵਿੰਦਰ ਸਿੰਘ, ਸ਼ਰਨਜੀਤ ਅਰੋੜਾ, ਵਿਨੋਦ ਸ਼ਰਮਾ ਵੱਲੋਂ ਨਵਨਿਯੁਕਤ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ।