ਜਲੰਧਰ ਛਾਉਣੀ ’ਤੇ ਰੁਕੇਗੀ ਨਵੀਂ ਦਿੱਲੀ-ਜੰਮੂਤਵੀ ਵੰਦੇ ਭਾਰਤ ਐਕਸਪ੍ਰੈਸ
ਪੱਤਰ ਪ੍ਰੇਰਕ
ਜਲੰਧਰ, 10 ਜੁਲਾਈ
ਨਵੀਂ ਦਿੱਲੀ ਸ੍ਰੀ ਮਾਤਾ ਵੈਸ਼ਨੋਂ ਦੇਵੀ ਕੱਟੜਾ ਬੰਦੇ ਭਾਰਤ ਐਕਸਪ੍ਰੈਸ ਵੀ ਹੁਣ ਜਲੰਧਰ ਕੈਂਟ ਸਟੇਸ਼ਨ ’ਤੇ ਰੁਕੇਗੀ। ਨਵੀਂ ਦਿੱਲੀ ਕੱਟੜਾ ਵੰਦੇ ਭਾਰਤ ਐਕਸਪ੍ਰੈਸ 22439 ਸਵੇਰੇ 10:04 ਵਜੇ ਜਲੰਧਰ ਕੈਂਟ ਸਟੇਸ਼ਨ ਪਹੁੰਚੇਗੀ ਅਤੇ ਸਵੇਰੇ 10:06 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਕੱਟੜਾ ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ 22440 ਜਲੰਧਰ ਕੈਂਟ ਸਟੇਸ਼ਨ ’ਤੇ ਸ਼ਾਮ 6:51 ਵਜੇ ਪਹੁੰਚੇਗੀ ਅਤੇ ਸ਼ਾਮ 6:53 ਵਜੇ ਰਵਾਨਾ ਹੋਵੇਗੀ। ਜਲੰਧਰ ਕੈਂਟ ਸਟੇਸ਼ਨ ’ਤੇ ਰੁਕਣ ਕਾਰਨ, ਹੁਣ ਟਰੇਨ ਨੰ. 22439 ਜੰਮੂ ਡਿਵੀਜ਼ਨ ਦੇ ਭੋਗਪੁਰ ਸਟੇਸ਼ਨ ’ਤੇ 5 ਮਿੰਟ ਦੀ ਦੇਰੀ ਨਾਲ ਪਹੁੰਚੇਗੀ ਅਤੇ ਟਰੇਨ ਨੰ. 22440 ਅੰਬਾਲਾ ਡਿਵੀਜ਼ਨ ਦੇ ਸਾਹਨੇਵਾਲ ਸਟੇਸ਼ਨ ’ਤੇ 5 ਮਿੰਟ ਦੀ ਦੇਰੀ ਨਾਲ ਪਹੁੰਚੇਗੀ। ਦੂਜੇ ਪਾਸੇ ਜਲੰਧਰ ਕੈਂਟ ਸਟੇਸ਼ਨ ’ਤੇ ਵੰਦੇ ਭਾਰਤ ਐਕਸਪ੍ਰੈਸ ਦੇ ਰੁਕਣ ਕਾਰਨ, ਜਲੰਧਰ, ਹੁਸ਼ਿਆਰਪੁਰ, ਨਕੋਦਰ, ਕਪੂਰਥਲਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਹੁਣ ਮਾਤਾ ਵੈਸ਼ਨੋ ਦੇਵੀ ਜਾਣ ਲਈ ਸਮੇਂ ਦੀ ਬੱਚਤ ਦੇ ਰੂਪ ਵਿੱਚ ਇਸ ਟਰੇਨ ਦਾ ਲਾਭ ਮਿਲੇਗਾ।