ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਵੇਲ ਚਾਂਗ ਸਕੂਲ ਦੇ ਲੇਖ ਮੁਕਾਬਲੇ ’ਚ ਨਵਦੀਪ ਸਿੰਘ ਅੱਵਲ

ਪ੍ਰਭਜੋਤ ਦੋਇਮ ਅਤੇ ਰਾਧਿਕਾ ਤੀਜੇ ਸਥਾਨ ’ਤੇ
ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਦੇ ਹੋਏ ਪ੍ਰਬੰਧਕ।
Advertisement
ਕੇਜੀਬੀਸੀ ਸਮਾਜ ਭਲਾਈ ਵਿਕਾਸ ਮੰਚ ਸੁਸਾਇਟੀ ਹਾਜੀਪੁਰ ਵੱਲੋਂ ਮਰਹੂਮ ਵਿੱਤ ਮੰਤਰੀ ਡਾਕਟਰ ਕੇਵਲ ਕ੍ਰਿਸ਼ਨ ਦੀ ਯਾਦ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਚਾਂਗ ਹਵੇਲ ਵਿੱਚ ਲੇਖ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਦਾ ਮੰਤਵ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਦਾ ਮਹੱਤਵ ਸਮਝਾਉਣਾ ਸੀ। ਮੁੱਖ ਅਧਿਆਪਕਾ ਦਿਸ਼ਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਨਵਦੀਪ ਸਿੰਘ ਜਮਾਤ ਚੌਥੀ ਨੇ ਪਹਿਲਾ, ਪ੍ਰਭਜੋਤ ਜਮਾਤ ਚੌਥੀ ਨੇ ਦੂਜਾ ਅਤੇ ਰਾਧਿਕਾ ਜਮਾਤ ਚੌਥੀ ਨੇ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਵੱਲੋਂ ਪੁਰਸਕਾਰ ਵਜੋਂ ਵਿਦਿਆਰਥੀਆਂ ਦਾ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ।

ਸਕੂਲ ਦੀ ਮੁੱਖ ਅਧਿਆਪਕਾ ਦਿਸ਼ਾ ਤੇ ਅਧਿਆਪਕਾ ਪ੍ਰਿਅੰਕਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੇਜੀਬੀਸੀ ਮੰਚ ਦੇ ਪ੍ਰਧਾਨ ਅਸ਼ਵਨੀ ਕੁਮਾਰ ਗੋਤਮ ਆਈ ਸਪੈਸ਼ਲਿਸਟ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਨ੍ਹਾਂ ਨੂੰ ਸੁੰਦਰ ਲਿਖਾਈ ਅਤੇ ਪੜ੍ਹਾਈ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਪ੍ਰਬੰਧਕਾਂ ਵੱਲੋਂ ਸਕੂਲ ਮੁਖੀ ਅਧਿਆਪਕਾ ਦਿਸ਼ਾ ਤੇ ਪ੍ਰਿਅੰਕਾ ਨੂੰ ਸਨਮਾਨਿਆ। ਇਸ ਮੌਕੇ ਭਗਵਾਨ ਸਿੰਘ, ਮਹਿੰਦਰ ਸਿੰਘ ਸਰਪੰਚ ਖੁੰਡਾ, ਰਕੇਸ਼ ਕੁਮਾਰ ਚੱਕੜਿਆਲ ਵਿੱਤ ਸਕੱਤਰ, ਸਟੇਟ ਐਵਾਰਡੀ ਜਸਮਾਨ ਸਿੰਘ, ਮੀਤ ਪ੍ਰਧਾਨ ਜੀਤ ਸਿੰਘ ਅਤੇ ਸ਼ੇਰ ਸਿੰਘ ਉਲਾਹਾ ਹਾਜ਼ਰ ਸਨ।

Advertisement

Advertisement
Show comments