ਨੇਵਲ ਟਾਟਾ, ਸਾਈ ਸੋਨੀਪਤ, ਐੱਸਜੀਪੀਸੀ ਅਕੈਡਮੀ ਅਤੇ ਐੱਸਡੀਏਟੀ ਤਾਮਿਲਨਾਡੂ ਵਲੋਂ ਜਿੱਤਾਂ ਦਰਜ
ਦੂਜੇ ਮੈਚ ਵਿੱਚ ਸਾਈ ਸੋਨੀਪਤ ਨੇ ਸੁਰਜੀਤ ਹਾਕੀ ਅਕੈਡਮੀ ਨੂੰ ਸਖ਼ਤ ਮੁਕਾਬਲੇ ਮਗਰੋਂ 4-3 ਨਾਲ ਹਰਾਇਆ। ਸਾਈ ਸੋਨੀਪਤ ਦੇ ਨਿਤਨ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਤੀਜੇ ਮੈਚ ਵਿੱਚ ਐੱਸਜੀਪੀਸੀ ਅਕੈਡਮੀ ਅੰਮ੍ਰਿਤਸਰ ਨੇ ਗੁਮਹੇਰਾ ਅਕੈਡਮੀ ਨੂੰ 4-3 ਨਾਲ ਹਰਾਇਆ। ਅਕੈਡਮੀ ਦੇ ਸੁਖਵੀਰ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਚੌਥੇ ਮੈਚ ਵਿੱਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੇ ਰਾਊਂਡ ਗਲਾਸ ਹਾਕੀ ਅਕੈਡਮੀ ਨੂੰ 5-3 ਦੇ ਫਰਕ ਨਾਲ ਹਰਾਇਆ। ਰਾਊਂਡ ਗਲਾਸ ਦੀ ਇਸ ਲੀਗ ਵਿੱਚ ਇਹ ਪਹਿਲੀ ਹਾਰ ਹੈ। ਜਦਕਿ ਰਾਊਂਡ ਗਲਾਸ ਵੱਲੋਂ ਸੁਖਪਰੀਤ, ਜਪਨੀਤ ਅਤੇ ਅਨੁਰਾਗ ਨੇ ਗੋਲ ਕੀਤੇ। ਨੇਵਲ ਟਾਟਾ ਦੇ ਸੁਮਰੋ ਸੁਰਿੰਗ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਵਰੁਣ ਕੁਮਾਰ, ਗੁਰਪ੍ਰੀਤ ਕੌਰ ਮੈਂਬਰ ਹਾਕੀ ਇੰਡੀਆ, ਡਾਕਟਰ ਬਲਜੀਤ ਕੌਰ, ਪ੍ਰਦੀਪ ਸਿੰਘ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਓਲੰਪੀਅਨ ਰਾਜਿੰਦਰ ਸਿੰਘ, ਅਸ਼ਫਾਕ ਉਲਾ ਖਾਨ, ਓਲੰਪੀਅਨ ਸੰਜੀਵ ਕੁਮਾਰ, ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ, ਉਲੰਪਅਿਨ ਹਾਰਦਿਕ ਸਿੰਘ, ਡਾਕਟਰ ਜਤਿੰਦਰ ਸਿੰਘ ਸਾਬੀ, ਰੇਣੂ ਬਾਲਾ, ਬਲਬੀਰ ਸਿੰਘ ਰੰਧਾਵਾ, ਪਰਮਿੰਦਰ ਕੌਰ, ਕਮਲਜੀਤ ਕੌਰ, ਵਰਿੰਦਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਗੌਰਵ ਮਹਾਜਨ, ਅਵਤਾਰ ਸਿੰਘ ਅਤੇ ਹੋਰ ਬਹੁਤ ਸਾਰੇ ਖੇਡ ਪ੍ਰੇਮੀ ਹਾਜ਼ਰ ਸਨ।