ਭੁਲੱਥ ’ਚ ਕੌਮੀ ਲੋਕ ਅਦਾਲਤ ਲਗਾਈ; 64 ਲੱਖ ਰੁਪਏ ਦੀ ਕਰਵਾਈ ਗਈ ਸੈਟਲਮੈਂਟ
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ’ਤੇ ਅੱਜ ਲੋਕ ਅਦਾਲਤ ਲਗਾਈ ਗਈ। ਇਹ ਲੋਕ ਅਦਾਲਤ ਜ਼ਿਲ੍ਹਾ ਲੋਕ ਅਦਾਲਤ ਦੇ ਚੇਅਰਮੈਨ ਚੇਅਰਮੈਨ ਮੁਕੇਸ਼ ਬਾਂਸਲ ਦੀ ਅਗਵਾਈ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੱਕੀ ਲੋਕ ਅਦਾਲਤ...
Advertisement
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ’ਤੇ ਅੱਜ ਲੋਕ ਅਦਾਲਤ ਲਗਾਈ ਗਈ। ਇਹ ਲੋਕ ਅਦਾਲਤ ਜ਼ਿਲ੍ਹਾ ਲੋਕ ਅਦਾਲਤ ਦੇ ਚੇਅਰਮੈਨ ਚੇਅਰਮੈਨ ਮੁਕੇਸ਼ ਬਾਂਸਲ ਦੀ ਅਗਵਾਈ ਲਗਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੱਕੀ ਲੋਕ ਅਦਾਲਤ ਦੇ ਮੈਂਬਰ ਪਰਮਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਕੁੱਲ 97 ਕੇਸਾਂ ਵਿਚੋਂ 7 ਕੇਸਾਂ ਦਾ ਨਿਪਟਾਰਾ 6313593/ ਰੁਪਏ ਦੀ ਰਾਸ਼ੀ ਨਾਲ ਕੀਤਾ ਗਿਆ।
Advertisement
ਉਨ੍ਹਾਂ ਦੱਸਿਆ ਇਹ ਲੋਕ ਅਦਾਲਤਾਂ ਲੋਕਾਂ ਨੂੰ ਸਸਤਾ ਤੇ ਛੇਤੀ ਨਿਆਂ ਦਿਵਾਉਣ ਦੇ ਮਕਸਦ ਨਾਲ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਲੋਕ ਅਦਾਲਤਾਂ ਰਾਹੀਂ ਆਪਣੇ ਮਸਲਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਾਉਣਾ ਚਾਹੀਦਾ ਹੈ।
ਇਸ ਮੌਕੇ ਮੈਂਬਰ ਡਾਕਟਰ ਵਿਪਾਸਨਾ ਵਰਮਾ ਤੇ ਪੀਜੇਐਸ ਸਹੋਤਾ ਹਾਜ਼ਰ ਸਨ।
Advertisement