ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਰਿੰਦਰ ਬੀਬਾ ਯਾਦਗਾਰੀ ਸੱਭਿਆਚਾਰਿਕ ਮੇਲਾ ਸਮਾਪਤ

ਇੱਥੋਂ ਨੇੜਲੇ ਪਿੰਡ ਸਾਦਿਕਪੁਰ ਵਿੱਚ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਨਰਿੰਦਰ ਬੀਬਾ ਦੀ ਯਾਦ ਵਿਚ ਕਰਵਾਇਆ ਗਿਆ 27ਵਾਂ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਮੇਲੇ ਦੀ ਪ੍ਰਧਾਨਗੀ ਫਾਰਮੇਸੀ ਅਫਸਰ ਤਰਨਦੀਪ ਸਿੰਘ ਰੂਬੀ, ਕੁਲਜੀਤ ਸਿੰਘ ਪਨੇਸਰ ਅਤੇ ਤਲਵੰਡੀ ਸੰਘੇੜਾ ਚੌਕੀ...
Advertisement
ਇੱਥੋਂ ਨੇੜਲੇ ਪਿੰਡ ਸਾਦਿਕਪੁਰ ਵਿੱਚ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਨਰਿੰਦਰ ਬੀਬਾ ਦੀ ਯਾਦ ਵਿਚ ਕਰਵਾਇਆ ਗਿਆ 27ਵਾਂ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਮੇਲੇ ਦੀ ਪ੍ਰਧਾਨਗੀ ਫਾਰਮੇਸੀ ਅਫਸਰ ਤਰਨਦੀਪ ਸਿੰਘ ਰੂਬੀ, ਕੁਲਜੀਤ ਸਿੰਘ ਪਨੇਸਰ ਅਤੇ ਤਲਵੰਡੀ ਸੰਘੇੜਾ ਚੌਕੀ ਦੇਇੰਚਾਰਜ ਮੇਜਰ ਸਿੰਘ ਨੇ ਕੀਤੀ। ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੋਰੋਵਾਲੀਆ ਨੇ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਨਿਧੜਕ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਲੋਕ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਵਿਸ਼ੇਸ਼ ਮਹਿਮਾਨ ਵਜੋਂ ਇਨਫੋ-ਟੈਂਕ ਪੰਜਾਬ ਦੀ ਡਾਇਰੈਕਟਰ ਰਣਜੀਤ ਕੌਰ ਕਾਕੜ ਕਲਾਂ ਨੇ ਸ਼ਿਰਕਤ ਕੀਤੀ।

 

Advertisement

Advertisement
Show comments