ਨਗਰ ਨਿਗਮ ਨੇ ਕਬਜ਼ੇ ਹਟਾਏ
ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਉਂਦਿਆ ਨਗਰ ਨਿਗਮ ਵਲੋਂ ਅੱਜ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਰੇਹੜੀਆਂ ਤੇ ਹੋਰ ਸਾਮਾਨ ਨੂੰ ਜ਼ਬਤ ਕੀਤਾ ਗਿਆ। ਨਿਗਮ ਦੀ ਟੀਮ ਅੱਜ ਇੰਸਪੈਕਟਰ ਹਿਤੇਸ਼ ਕੁਮਾਰ ਦੀ ਅਗਵਾਈ ’ਚ ਸਵੇਰੇ ਹੀ ਪੁੱਜੀ ਤੇ ਇਨ੍ਹਾਂ...
Advertisement
ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਉਂਦਿਆ ਨਗਰ ਨਿਗਮ ਵਲੋਂ ਅੱਜ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਰੇਹੜੀਆਂ ਤੇ ਹੋਰ ਸਾਮਾਨ ਨੂੰ ਜ਼ਬਤ ਕੀਤਾ ਗਿਆ। ਨਿਗਮ ਦੀ ਟੀਮ ਅੱਜ ਇੰਸਪੈਕਟਰ ਹਿਤੇਸ਼ ਕੁਮਾਰ ਦੀ ਅਗਵਾਈ ’ਚ ਸਵੇਰੇ ਹੀ ਪੁੱਜੀ ਤੇ ਇਨ੍ਹਾਂ ਕਚਹਿਰੀ ਦੇ ਬਾਹਰ, ਜੇ.ਸੀ.ਟੀ. ਪੁਲ ਹੇਠਾਂ, ਲੇਬਰ ਕਾਲੋਨੀ ਦੇ ਬਾਹਰ, ਹੁਸ਼ਿਆਰਪੁਰ ਰੋਡ ’ਤੇ ਲੱਗੀਆਂ ਨਾਜਾਇਜ਼ ਰੇਹੜੀਆਂ ਨੂੰ ਕਬਜ਼ੇ ’ਚ ਲੈ ਲਿਆ। ਨਿਗਮ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਮੁੜ ਕਬਜ਼ਾ ਕੀਤਾ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਮਾਨ ਦਾਇਰੇ ’ਚ ਰੱਖਣ ਤਾਂ ਜੋ ਲੋਕਾਂ ਨੂੰ ਲੰਘਣ ’ਚ ਕੋਈ ਮੁਸ਼ਕਿਲ ਨਾ ਆਵੇ।
Advertisement
Advertisement