ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਸਦ ਮੈਂਬਰ ਚੱਬੇਵਾਲ ਵੱਲੋਂ ਧੁੱਸੀ ਬੰਨ੍ਹ ਦਾ ਦੌਰਾ

ਲੋਕਾਂ ਨੇ ਬਿਆਸ ’ਚ ਹੁੰਦੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ; ਸੰਸਦ ਮੈਂਬਰ ਨੇ ਗੋਲ-ਮੋਲ ਜਵਾਬ ਦੇ ਕੇ ਡੰਗ ਟਪਾਇਆ
ਧੁੱਸੀ ਬੰਨ੍ਹ ਦਾ ਜਾਇਜ਼ਾ ਲੈਣ ਮੌਕੇ ਸੰਸਦ ਮੈਂਬਰ ਚੱਬੇਵਾਲ ਤੇ ਹੋਰ।
Advertisement

ਬਿਆਸ ਦਰਿਆ ਕੰਢੇ ਵਸੇ ਪਿੰਡ ਚੰਗੜਵਾਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਬਣਾਏ ਧੁੱਸੀ ਬੰਨ੍ਹ ਦਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦੌਰ੍ਹਾ ਕੀਤਾ। ਲੋਕਾਂ ਨੇ ਉਨ੍ਹਾਂ ਕੋਲ ਦਰਿਆ ’ਚ ਹੁੰਦੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ। ਲੋਕਾਂ ਨੇ ਸੰਸਦ ਮੈਂਬਰ ਚੱਬੇਵਾਲ ਨੂੰ ਦੱਸਿਆ ਕਿ ਪਿੰਡ ਚੰਗੜਵਾਂ ਦੇ ਕੋਲ ਬਿਆਸ ਦਰਿਆ ਦੇ ਕੰਢੇ ਕਰੀਬ 300 ਮੀਟਰ ਲੰਬਾ ਧੁੱਸੀ ਬੰਨ੍ਹ ਹੜ੍ਹ ਦੇ ਤੇਜ਼ ਵਹਾਅ ਕਾਰਨ ਕਮਜ਼ੋਰ ਪੈ ਗਿਆ ਸੀ। ਸਥਾਨਕ ਪਿੰਡਾਂ ਦੇ ਲੋਕਾਂ, ਕਿਸਾਨ ਜਥੇਬੰਦੀਆਂ, ਨੌਜਵਾਨ ਸਭਾਵਾਂ ਆਦਿ ਨੇ ਕਰੀਬ 15 ਦਿਨ ਰਾਤ ਦਿਨ ਇੱਕ ਕਰਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਹੈ। ਲੋਕਾਂ ਨੇ ਮੁਸ਼ਕੱਤ ਕਰਕੇ ਕਰੀਬ ਤਿੰਨ ਦਰਜਨ ਪਿੰਡਾਂ ਨੂੰ ਹੜ੍ਹ ਤੋਂ ਬਚਾਇਆ, ਪਰ ਦੋ ਹਫ਼ਤੇ ਬੀਤਣ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਦੋਸ਼ ਲਾਇਆ ਕਿ ਨਿਯਮਾਂ ਤੋਂ ਉਲਟ ਸ਼ਾਹ ਨਹਿਰ ਬੈਰਾਜ ਦੇ ਨੱਕ ਹੇਠਾਂ ਮਾਈਨਿੰਗ ਕੀਤੀ ਜਾ ਰਹੀ ਅਤੇ ਕਰੱਸ਼ਰ ਚਲਾਏ ਜਾ ਰਹੇ ਹਨ। ਡਾ. ਚੱਬੇਵਾਲ ਨੇ ਲੋਕਾਂ ਵੱਲੋਂ ਉਠਾਏ ਸਵਾਲਾਂ ਦਾ ਗੋਲ ਮੋਲ ਜਵਾਬ ਦਿੱਤਾ। ਉਨ੍ਹਾਂ ਪੰਜ ਹਜ਼ਾਰ ਦੀ ਮਾਇਕ ਸਹਾਇਤਾ ਦੇ ਕੇ ਲੋਕਾਂ ਦੇ ਰੋਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਨੇ ਬੀਡੀਪੀਓ ਤਲਵਾੜਾ ਵਿਕਰਮ ਸਿੰਘ, ਨਾਇਬ ਤਹਿਸੀਲਦਾਰ ਨਵਜੋਤ ਕੌਰ ਅਤੇ ਸਥਾਨਕ ਪੁਲੀਸ ਦੇ ਸੀਮਤ ਸਾਧਨਾਂ ਦੇ ਬਾਵਜੂਦ ਦਿੱਤੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ‘ਆਪ’ ਦੇ ਮੁਕੇਰੀਆਂ ਤੋਂ ਇੰਚਾਰਜ ਪ੍ਰੋ. ਜੀ ਐੱਸ ਮੁਲਤਾਨੀ, ਐੱਸਡੀਐੱਮ ਮੁਕੇਰੀਆਂ ਅੰਕੁਰ ਮਹਿੰਦਰੂ, ਨਾਇਬ ਤਹਿਸੀਲਦਾਰ ਤਲਵਾੜਾ ਨਵਜੋਤ ਕੌਰ, ਬੀਡੀਪੀਓ ਤਲਵਾੜਾ ਵਿਕਰਮ ਸਿੰਘ, ਲੰਗਰ ਸੇਵਾ ਖ਼ਿਜ਼ਰਪੁਰ ਵਾਲੇ ਤੋਂ ਇਲਾਵਾ ਸਰਪੰਚ, ਪੰਚ, ਕਿਸਾਨ ਜਥੇਬੰਦੀਆਂ ਅਤੇ ਨੌਜਵਾਨ ਸਭਾਵਾਂ ਦੇ ਮੈਂਬਰ ਹਾਜ਼ਰ ਸਨ।

ਜਲਦੀ ਹੀ ਦਿੱਤਾ ਜਾਵੇਗਾ ਮੁਆਵਜ਼ਾ: ਗੁਪਤਾ

Advertisement

ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਫਤਿਹ ਸਿੰਘ ਕਲੋਨੀ ਵਿੱਚ ਉਸ ਜਗ੍ਹਾ ਦਾ ਦੌਰਾ ਕੀਤਾ, ਜਿੱਥੇ ਇੱਕ ਘਰ ਦੀਆਂ ਦੋਵੇਂ ਛੱਤਾਂ ਪੂਰੀ ਤਰ੍ਹਾਂ ਡਿੱਗ ਗਈਆਂ ਅਤੇ ਦੂਜੇ ਘਰ ਦੀ ਇੱਕ ਛੱਤ ਨੂੰ ਨੁਕਸਾਨ ਪਹੁੰਚਿਆ। ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਮੀਂਹ ਕਾਰਨ ਉਨ੍ਹਾਂ ਦੇ ਘਰਾਂ ਦੇ ਡਿੱਗਣ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੋਵਾਂ ਘਰਾਂ ਦੇ ਮਾਲਕਾਂ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਉਹ ਅਤੇ ਉਨ੍ਹਾਂ ਦੇ ਵਾਲੰਟੀਅਰ ਇਸ ਦੁੱਖ ਦੀ ਘੜੀ ਵਿੱਚ ਪੀੜਤਾਂ ਨਾਲ ਹਨ।

Advertisement
Show comments