ਕਾਂਗਰਸ ਦੀ ਜਨਤਕ ਰੈਲੀ ਬਾਰੇ ਲਾਮਬੰਦੀ ਮੀਟਿੰਗ
ਇਥੇ ਪਿੰਡ ਬੁੱਧੂਪੁਰ ਵਿੱਚ ਕਾਂਗਰਸ ਵੱਲੋਂ 23 ਅਗਸਤ ਨੂੰ ਕੀਤੀ ਜਾ ਰਹੀ ਜਨਤਕ ਰੈਲੀ ਬਾਰੇ ਲਾਮਬੰਦੀ ਮੀਟਿੰਗਾਂ ਜਾਰੀ ਹਨ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ‘ਆਪ’ ਦੇ ਪੰਜਾਬੀਆਂ ਵਿੱਚ ਵੰਡੀਆਂ ਪਾਉਣ ਅਤੇ ਭਾਈਚਾਰਕ ਏਕਤਾ ਤੋੜਨ ਦੇ ਮਨਸੂਬੇ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ। ਕਾਂਗਰਸੀ ਆਗੂ ਨੇ ਕਿਹਾ ਕਿ ਬਰਸਾਤੀ ਮੌਸਮ ਵਿੱਚ ਵੀ ਕਰੱਸ਼ਰਾਂ ਦਾ ਚੱਲਣਾ ਸਾਬਤ ਕਰਦਾ ਹੈ ਕਿ ਹਲਕੇ ਅੰਦਰ ਨਾਜਾਇਜ਼ ਮਾਈਨਿੰਗ ਮਾਫੀਆ ਖੁੱਲ੍ਹੇਆਮ ਕੰਮ ਕਰ ਰਿਹੀ ਹੈ। ਇਸੇ ਮਾਈਨਿੰਗ ਕਾਰਨ ਇਲਾਕੇ ਦੀ ਵਾਹੀਯੋਗ ਫ਼ਸਲ ਤਬਾਹ ਹੋ ਰਹੀ ਹੈ। ਸਾਬੀ ਨੇ ਕਿਹਾ ਕਿ ਇਹ ਜਨਤਕ ਇਕੱਠ ਸਮੇਂ ਦੀ ਮੰਗ ਹੈ ਕਿਉਂਕਿ ਸੂਬੇ ਦੀ ‘ਆਪ’ ਸਰਕਾਰ ਨੇ ਹਲਕਾ ਮੁਕੇਰੀਆ ਨੂੰ ਵਿਸਾਰ ਦਿੱਤਾ ਹੈ ਅਤੇ ਮੌਜੂਦਾ ਸਮੇਂ ਹਲਕੇ ਨਾਲ ਸਬੰਧਤ ‘ਆਪ’ ਆਗੂ ਤੇ ਭਾਜਪਾ ਵਿਧਾਇਕ ਹਲਕਾ ਵਾਸੀਆਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਦੇ ਅਸਮਰੱਥ ਹਨ, ਇਸ ਲਈ ਹੁਣ ਬਦਲਾਅ ਦੀ ਜ਼ਰੂਰਤ ਹੈ। ਇਸ ਮੌਕੇ ਸਰਪੰਚ ਸਰਵਣ ਸਿੰਘ, ਨੰਬਰਦਾਰ ਕਮਲਜੀਤ ਸਿੰਘ, ਮੈਂਬਰ ਅਮਰੀਕ ਸਿੰਘ, ਮਾਸਟਰ ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਪਰਗਟ ਸਿੰਘ, ਲਖਬੀਰ ਸਿੰਘ ਮਾਨਾ, ਸੋਮਰਾਜ, ਸੂਬੇਦਾਰ ਕੇਵਲ ਸਿੰਘ, ਸੰਜੀਵ ਉੱਪਲ, ਪਰਮਜੀਤ ਸਿੰਘ, ਲਖਵਿੰਦਰ ਸਿੰਘ ਘੁੰਮਣ, ਦਲਜੀਤ ਸਿੰਘ ਤਲਵੰਡੀ, ਸਰੇਮ ਮਸੀਹ ਆਦਿ ਸਣੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।